ਪੰਜਾਬਫ਼ੁਟਕਲ

ਭਾਰਤੀ ਚਾਚੇ-ਭਤੀਜੇ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਕੈਦ

ਲੰਡਨ : ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ 100 ਕਿਲੋਗ੍ਰਾਮ ਤੋਂ ਵੱਧ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ੀ ਗਰੋਹ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਭਤੀਜੇ ਨੂੰ ਬਰਤਾਨੀਆ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਕਮਲਜੀਤ ਸਿੰਘ ਚਾਹਲ (52) ਅਤੇ ਉਸ ਦੇ 25 ਸਾਲਾ ਭਤੀਜੇ ਭੀਪਨ ਚਹਿਲ ਨੂੰ ਲੈਸਟਰ ਕਰਾਊਨ ਕੋਰਟ ਵਿੱਚ 14 ਸਾਲ ਦੀ ਸਜ਼ਾ ਸੁਣਾਈ ਗਈ, ਜਦੋਂ 2020 ਦੌਰਾਨ ਮੁੱਖ ਤੌਰ ‘ਤੇ ਕੋਕੀਨ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਵੈਸਟ ਬਰੋਮਵਿਚ ਆਰਗੇਨਾਈਜ਼ਡ ਕ੍ਰਾਈਮ ਗਰੁੱਪ (ਓਸੀਜੀ) ਨੂੰ ਚਲਾਉਣ ਲਈ ਅੱਠ ਹੋਰ ਗੈਂਗ ਮੈਂਬਰਾਂ ਨੂੰ ਵੀ ਸਜ਼ਾ ਸੁਣਾਈ ਗਈ। ਤੀਜੇ ਭਾਰਤੀ ਮੂਲ ਦੇ ਵਿਅਕਤੀ 32 ਸਾਲਾ ਸੰਦੀਪ ਜੌਹਲ ਨੂੰ ਗੈਂਗ ਵਿੱਚ ਉਸ ਦੀ ਭੂਮਿਕਾ ਲਈ 11 ਸਾਲ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-