ਅੱਖਾਂ ਦੀ ਇਹ ਬੀਮਾਰੀ ਹੋ ਸਕਦੀ ਹੈ ਖ਼ਤਰਨਾਕ, ਲੱਛਣ ਦਿਖਣ ’ਤੇ ਨਾ ਕਰੋ ਨਜ਼ਰਅੰਦਾਜ਼
ਕੋਈ ਵੀ ਬੀਮਾਰੀ ਸਰੀਰ ਲਈ ਚੰਗੀ ਨਹੀਂ ਹੁੰਦੀ। ਅੱਜ-ਕੱਲ ਦੇ ਬਦਲਦੇ ਲਾਈਫਸਟਾਈਲ ਕਾਰਨ ਕਈ ਲੋਕ ਬੀਮਾਰੀਆਂ ਨਾਲ ਘਿਰੇ ਹੋਏ ਹਨ, ਜਿਸ ’ਚ ਸ਼ੂਗਰ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਆਮ ਹਨ। ਮਾਈਗ੍ਰੇਨ ਵੀ ਅਜਿਹੀਆਂ ਹੀ ਬੀਮਾਰੀਆਂ ’ਚੋਂ ਇਕ ਹੈ। ਸਿਰ ਦੇ ਮਾਈਗ੍ਰੇਨ ਬਾਰੇ ਜ਼ਿਆਦਾਤਰ ਲੋਕ ਜਾਣਦੇ ਹਨ ਪਰ ਅੱਖਾਂ ਦੇ ਮਾਈਗ੍ਰੇਨ ਦੇ ਬਾਰੇ ਅਜੇ ਤੱਕ ਕਈ ਲੋਕਾਂ ’ਚ ਜਾਗਰੂਤਕਾ ਨਹੀਂ ਹੈ। ਅੱਖਾਂ ਦਾ ਮਾਈਗ੍ਰੇਨ ਮਰਦਾਂ ਦੀ ਤੁਲਨਾ ’ਚ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ। ਔਰਤਾਂ ਆਪਣੀ ਸਿਹਤ ਨੂੰ ਲੈ ਕੇ ਗੰਭੀਰ ਨਹੀਂ ਹੁੰਦੀਆਂ। ਇਸ ਕਾਰਨ ਉਹ ਅੱਖਾਂ ਦੇ ਮਾਈਗ੍ਰੇਨ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਬੀਮਾਰੀ ਦੇ ਲੱਛਣ–
ਕੀ ਹੁੰਦਾ ਹੈ ਅੱਖਾਂ ਦਾ ਮਾਈਗ੍ਰੇਨ
ਅੱਖਾਂ ਦੇ ਮਾਈਗ੍ਰੇਨ ’ਚ ਵਿਅਕਤੀ ਨੂੰ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਇਹ ਲੋੜ ਨਹੀਂ ਹੈ ਕਿ ਪੀੜਤ ਰੋਗੀ ਨੂੰ ਸਿਰਫ਼ ਦਰਦ ਹੋਵੇ, ਇਸ ਦੌਰਾਨ ਕੁਝ ਸਮੇਂ ਲਈ ਤੁਹਾਨੂੰ ਚੀਜ਼ਾਂ ਦਿਖਾਈ ਦੇਣੀਆਂ ਵੀ ਬੰਦ ਹੋ ਸਕਦੀਆਂ ਹੈ। ਅੱਖਾਂ ਦੇ ਮਾਈਗ੍ਰੇਨ ਦਾ ਅਟੈਕ 5 ਤੋਂ 30 ਮਿੰਟ ਲਈ ਆਉਂਦਾ ਹੈ, ਇਸ ਤੋਂ ਬਾਅਦ ਚੀਜ਼ਾਂ ਆਮ ਹੋਣ ਲੱਗਦੀਆਂ ਹਨ। ਅੱਖਾਂ ਦੀ ਰੌਸ਼ਨੀ ’ਤੇ ਵੀ ਕੋਈ ਸਥਾਈ ਅਸਰ ਨਹੀਂ ਪੈਂਦਾ, ਹਾਲਾਂਕਿ ਸਿਰਫ਼ ਅਟੈਕ ਦੌਰਾਨ ਕੁਝ ਸਮੇਂ ਲਈ ਚੀਜ਼ਾਂ ਤੁਹਾਨੂੰ ਧੁੰਦਲੀਆਂ ਦਿਖਾਈ ਦੇ ਸਕਦੀਆਂ ਹਨ।
ਕਿਉਂ ਹੁੰਦਾ ਹੈ ਅੱਖਾਂ ਦਾ ਮਾਈਗ੍ਰੇਨ?
ਇਸ ਦਾ ਮੁੱਖ ਕਾਰਨ ਅੱਖਾਂ ਨਾਲ ਜੁੜੀਆਂ ਧਮਨੀਆਂ ’ਚ ਖ਼ੂਨ ਦੇ ਵਹਾਅ ਦੀ ਕਮੀ ਹੁੰਦੀ ਹੈ। ਨਿਊਰੋਲਾਜੀਕਲ ਸਮੱਸਿਆਵਾਂ ਦੇ ਕਾਰਨ ਵੀ ਆਈ ਮਾਈਗ੍ਰੇਨ ਹੋ ਸਕਦਾ ਹੈ।
ਨਿਊਰੋਲਾਜੀਕਲ ਲੱਛਣ
ਕਿਸੇ ਵੀ ਚੀਜ਼ ਨੂੰ ਦੇਖਣ ਸਮੇਂ ਅੱਖਾਂ ਦਾ ਹਿੱਲਣਾ
ਅੱਖਾਂ ’ਚ ਅਚਾਨਕ ਵੱਖ-ਵੱਖ ਜਿਓਮੈਟਰਿਕ ਸ਼ੇਪ ਦਿਖਾਈ ਦੇਣਾ
ਅਚਾਨਕ ਧੁੰਦਲਾ ਦਿਖਾਈ ਦੇਣਾ ਤੇ ਫਿਰ ਆਪਣੇ ਆਪ ਹੀ ਸਭ ਸਾਫ਼ ਦਿਖਾਈ ਦੇਣਾ
ਇਸ ਦੇ ਕਾਰਨ
- ਜੇਕਰ ਤੁਸੀਂ ਪਿਛਲੇ ਕੁਝ ਸਮੇਂ ਤੋਂ ਤਣਾਅ ’ਚ ਚੱਲ ਰਹੇ ਹੋ ਤਾਂ ਤੁਹਾਨੂੰ ਆਈ ਮਾਈਗ੍ਰੇਨ ਹੋ ਸਕਦਾ ਹੈ
- ਇਸ ਤੋਂ ਇਲਾਵਾ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਤਾਂ ਵੀ ਤੁਹਾਨੂੰ ਆਈ ਮਾਈਗ੍ਰੇਨ ਹੋ ਸਕਦਾ ਹੈ
- ਚਾਕਲੇਟ, ਚੀਜ਼ ਜਾਂ ਫਿਰ ਕਿਸੇ ਆਰਟੀਫੀਅਸ਼ਲ ਸਵੀਟਨਰਸ ਨਾਲ ਤੁਹਾਨੂੰ ਐਲਰਜੀ ਹੈ ਤਾਂ ਵੀ ਤੁਸੀਂ ਆਈ ਮਾਈਗ੍ਰੇਨ ਦਾ ਸ਼ਿਕਾਰ ਹੋ ਸਕਦੇ ਹੋ
- ਸਰੀਰ ’ਚ ਪਾਣੀ ਦੀ ਘਾਟ ਹੋਣ ਕਾਰਨ
- ਬਲੱਡ ਸ਼ੂਗਰ ਲੈਵਰ ਘੱਟ ਜਾਂ ਜ਼ਿਆਦਾ ਹੋਣ ਕਾਰਨ
- ਜ਼ਿਆਦਾ ਗਰਮੀ ’ਚ ਜ਼ਿਆਦਾ ਦੇਰ ਤਕ ਰਹਿਣ ਕਾਰਨ
- ਜੇਕਰ ਤੁਸੀਂ ਸਮੋਕਿੰਗ ਜਾਂ ਫਿਰ ਕਿਸੇ ਨਸ਼ੇ ਦੀ ਆਦਤ ਛੱਡਣਾ ਚਾਹੁੰਦੇ ਹੋ ਤਾਂ ਸ਼ੁਰੂਆਤੀ ਸਮੇਂ ’ਚ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ
ਕੀ ਹੈ ਇਲਾਜ?
ਇਸ ਬੀਮਾਰੀ ਦਾ ਇਲਾਜ ਇਹ ਹੈ ਕਿ ਜਿਨ੍ਹਾਂ ਕਾਰਨਾਂ ਨਾਲ ਆਈ ਮਾਈਗ੍ਰੇਨ ਰਹਿੰਦਾ ਹੈ, ਉਨ੍ਹਾਂ ਤੋਂ ਬੱਚ ਕੇ ਰਹੋ। ਜੇਕਰ ਤੁਹਾਡੀ ਸਮੱਸਿਆ ਜ਼ਿਆਦਾ ਵੱਧ ਗਈ ਹੈ ਤੇ ਤੁਹਾਨੂੰ ਵਾਰ-ਵਾਰ ਆਈ ਮਾਈਗ੍ਰੇਨ ਦੇ ਅਟੈਕ ਆ ਰਹੇ ਹਨ ਤਾਂ ਤੁਸੀਂ ਡਾਕਟਰ ਨਾਲ ਵੀ ਜ਼ਰੂਰ ਸੰਪਰਕ ਕਰੋ।