ਫੀਚਰਜ਼ਫ਼ੁਟਕਲ

“ਇਜਲਾਸ ’ਚ ਮੇਰਾ ਮਾਈਕ ਕਿਉਂ ਬੰਦ ਕੀਤਾ”

ਅੰਮ੍ਰਿਤਸਾਰ:  ਅੰਮ੍ਰਿਤਸਾਰ ‘ਚ ਅੱਜ SGPC ਵਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਸ ਇਜਲਾਸ ਦੌਰਾਨ ਸਿੱਖ ਆਗੂਆਂ ਨੇ ਸਮੂਹਿਕ ਤੌਰ ’ਤੇ ਸਰਕਾਰ ਵਲੋਂ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਸਰਬਸੰਮਤੀ ਨਾਲ ਰੱਦ ਕਰ ਦਿਤਾ। ਇਸ ਦੌਰਾਨ ਉਸ ਸਮੇਂ ਮਾਹੌਲ ਕਾਫ਼ੀ ਤਲ਼ਖੀ ਵਾਲਾ ਹੋ ਗਿਆ, ਜਦੋਂ ਬੀਬੀ ਜਗੀਰ ਕੌਰ ਤਕਰੀਰ ਕਰ ਰਹੇ ਸਨ ਤਾਂ ਉਨ੍ਹਾਂ ਅਗਿਓਂ ਮਾਈਕ ਬੰਦ ਕਰ ਦਿਤਾ ਗਿਆ।

ਦਰਅਸਲ ਜਿਥੇ ਬੀਬੀ ਜਗੀਰ ਕੌਰ ਨੇ ਸਰਕਾਰ ’ਤੇ ਰਗੜੇ ਲਗਾਏ, ਉਥੇ ਹੀ ਉਨ੍ਹਾਂ ਸਿੱਖ ਕੌਮ ’ਚੋ ਪਰਿਵਾਰਵਾਦ ਦੇ ਖ਼ਾਤਮੇ ਦੀ ਗੱਲ ਕਹੀ। ਬੀਬੀ ਜਗੀਰ ਕੌਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਚਾਰ ਤੇ ਪਸਾਰ ਲਈ ਸਾਨੂੰ ਨਿੱਜੀ ਤੌਰ ‘ਤੇ ਸੁਝਾਅ ਦੇਣੇ ਅਲੱਗ ਗੱਲ ਹੈ ਪਰ ਗੁਰਦੁਆਰਾ ਐਕਟ ‘ਚ ਸੋਧ ਕਰਨ ਦੀ ਅਸੀਂ ਕਿਸੇ ਸਰਕਾਰ ਨੂੰ ਇਜਾਜ਼ਤ ਨਹੀਂ ਦਿੰਦੇ ਤੇ ਨਾ ਹੀ ਕਿਸੇ ਦੀ ਗੱਲ ਨੂੰ ਮੰਨ ਸਕਦੇ ਹਾਂ।

ਅਸੀਂ ਅਪਣਾ ਚੈਨਲ ਚਲਾਉਣਾ ਜਾਂ ਕਿਸੇ ਨੂੰ ਹੋਰ ਨੂੰ ਗੁਰਬਾਣੀ ਦੇਣੀ, ਇਹ ਸਾਡਾ ਅਧਿਕਾਰ ਹੈ। ਉਹਨਾਂ ਕਿਹਾ ਕਿ ਸਰਕਾਰ ਐਕਟ ‘ਚ ਸੋਧ ਨਹੀਂ ਕਰ ਸਕਦੀ। ਮਾਇਕ ਬੰਦ ਕਰਨ ਵਾਲੇ ਸਵਾਲ ਦਾ ਜਵਾਬ ਦਿੰਦੇ  ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨ ਸਾਬ੍ਹ ਦੀ ਮਰਜ਼ੀ ਹੈ, ਮੈਂ ਸੱਚ ਦੀ ਗੱਲ ਕਰ ਰਹੀ ਸੀ ਪਰ ਉਹ ਨਹੀਂ ਸੁਣਨਾ ਚਾਹੁੰਦੇ ਹੋਣਗੇ  ਤਾਂ ਹੀ ਮਾਇਕ ਬੰਦ ਦਿਤਾ, ਪਰ ਮੈਂ ਜੋ ਕਹਿਣਾ ਸੀ ਉਹ ਤੁਹਾਡੇ ਸਾਹਮਣੇ ਕਹਿ ਰਹੀ ਹਾਂ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਪਣੀ ਸਰਕਾਰ ਚਲਾਉਣ, ਅਸੀਂ ਅਪਣੀ ਸਰਕਾਰ ਚਲਾਵਾਂਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-