ਭਾਰਤ

ਆਸਟ੍ਰੇਲੀਆ : ਤੇਜਿੰਦਰ ਪਾਲ ਸਿੰਘ ਨੂੰ ‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫ਼ਾਰ ਐਕਸੀਲੈਂਸ’ ਨਾਲ ਕੀਤਾ ਗਿਆ ਸਨਮਾਨਿਤ

ਆਸਟ੍ਰੇਲੀਆ : ਡਾਰਵਿਨ ਦੇ ਰਹਿਣ ਵਾਲੇ ਤੇਜਿੰਦਰ ਪਾਲ ਸਿੰਘ ਨੂੰ ਉਹਨਾਂ ਦੀਆਂ ਵਿਆਪਕ ਭਾਈਚਾਰੇ ਪ੍ਰਤੀ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ‘ਆਸਟ੍ਰੇਲੀਅਨ ਸਿੱਖ ਅਵਾਰਡ ਫ਼ਾਰ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਨਾਮ ਸਮਾਰੋਹ ਸਿਡਨੀ ਵਿਖੇ ਕਰਵਾਇਆ ਗਿਆ ਸੀ। ਇਸ ਸਮਾਰੋਹ ਦਾ ਟੀਚਾ ਭਾਈਚਾਰੇ ਵਿਚ ਆਪਣੀਆਂ ਸੇਵਾਵਾਂ ਲਈ ਨਾਂਮਣਾ ਖੱਟਣ ਵਾਲਿਆਂ ਨੂੰ ਸਨਮਾਨਿਤ ਕਰਨਾ ਹੈ। ਇਸ ਦੇ ਜੇਤੂਆਂ ਦੀ ਸੂਚੀ ਵਿਚੋਂ ਤੇਜਿੰਦਰ ਪਾਲ ਸਿੰਘ ਵੀ ਇੱਕ ਹਨ।

ਤੇਜਿੰਦਰ ਪਾਲ ਸਿੰਘ 2006 ਵਿਚ ਪਹਿਲੀ ਵਾਰ ਆਸਟ੍ਰੇਲੀਆ ਆਏ ਸਨ। ਐਸ. ਬੀ. ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦਸਿਆ ਕਿ ਜਦੋਂ ਉਹ ਆਸਟ੍ਰੇਲੀਆ ਆਏ ਸਨ ਤਾਂ ਉਸ ਸਮੇਂ ਬਹੁਤ ਘੱਟ ਲੋਕ ਸਿੱਖਾਂ ਬਾਰੇ ਜਾਣਦੇ ਸਨ।

ਉਹਨਾਂ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਜਾਗਰੂਕਤਾ ਲਿਆਉਣ ਲਈ ਆਪਣੇ ਨਿੱਜੀ ਖ਼ਰਚੇ ਨਾਲ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ।

ਇਹ ਸੇਵਾ ਨਿਭਉਂਦੇ ਉਹਨਾਂ ਨੂੰ ਹੁਣ 13 ਸਾਲ ਹੋ ਚੁੱਕੇ ਹਨ ਜਿਸ ਲਈ ਉਹਨਾਂ ਨੂੰ ਸਰਕਾਰ ਵਲੋਂ ਵੀ ਕਈ ਪੁਰਸਕਾਰ ਹਾਸਲ ਹੋਏ ਹਨ।

ਤੇਜਿੰਦਰ ਪਾਲ ਸਿੰਘ ਇਹ ਭਾਈਚਾਰਕ ਸਨਮਾਨ ਪ੍ਰਾਪਤ ਕਰਦੇ ਹੋਏ ਬਹੁਤ ਖੁਸ਼ ਹਨ ਅਤੇ ਉਹਨਾਂ ਦਾ ਭਾਈਚਾਰੇ ਨੂੰ ਇਹੀ ਸੁਨੇਹਾ ਹੈ ਕਿ ਬਿਨ੍ਹਾਂ ਕਿਸੇ ਧਰਮ ਅਤੇ ਜਾਤ ਦਾ ਭੇਦਭਾਵ ਕੀਤਿਆਂ ਸਾਰਿਆਂ ਨੂੰ ਮਿਲ-ਜੁੱਲ ਕੇ ਰਹਿਣਾ ਚਾਹੀਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-