ਕੈਨੇਡਾ ‘ਚ ਬੱਸ ਪਲਟਣ ਕਾਰਨ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਦੀ ਮੌਤ

ਬਾਬਾ ਬਕਾਲਾ ਸਾਹਿਬ/ਬ੍ਰਿਟਿਸ਼ ਕੋਲੰਬੀਆ – ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ “ਬਹੁਤ ਬਰਫੀਲੇ” ਹਾਈਵੇਅ ਉੱਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਬੱਸ ਹਾਦਸੇ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਬੱਸ ਵੈਨਕੂਵਰ ਤੋਂ ਲਗਭਗ 170 ਮੀਲ ਉੱਤਰ-ਪੂਰਬ ਵਿਚ, ਮੈਰਿਟ ਦੇ ਪੂਰਬ ਵਿਚ ਹਾਈਵੇ 97C ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੀ ਪੱਤੀ ਰਾਜਪੁਰਾ ਦੇ ਵਸਨੀਕ ਕਰਨਜੋਤ ਸਿੰਘ ਉਰਫ ਵਿੱਕੀ (42) ਦੀ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਨਵਜੀਤ ਕੌਰ (38) ਅਤੇ ਮਾਮੂਸ ਬੱਚੇ, ਜਿਨ੍ਹਾਂ ਵਿਚ ਸਾਹਿਬਜੀਤ ਸਿੰਘ (8) ਅਤੇ ਹਰਗੁਨ ਕੌਰ (3) ਛੱਡ ਗਿਆ ਹੈ। ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬੱਸ ਵਿਚ 50 ਤੋਂ ਵਧੇਰੇ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਰੇ ਗਏ ਬਾਕੀ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਹ ਬੱਸ ਕਿੱਥੋਂ ਆ ਰਹੀ ਸੀ ਅਤੇ ਕਿੱਥੇ ਜਾ ਰਹੀ ਸੀ, ਇਸ ਬੱਸ ਦਾ ਮਾਲਕਾ ਕੌਣ ਸੀ। ਫਿਲਹਾਲ ਇਸ ਬਾਰੇ ਵੇਰਵੇ ਤੁਰੰਤ ਉਪਲਬਧ ਨਹੀਂ ਹਨ।

Leave a Reply