ਪੰਜਾਬ

ਬਰੇਲੀ ਤੋਂ ਪਰਤ ਰਹੇ ਪਿਓ ਤੇ ਦੋ ਪੁੱਤਰਾਂ ਦੀ ਮੌਤ

ਬਰੇਲੀ (ਯੂਪੀ): ਇਸ ਜ਼ਿਲ੍ਹੇ ਫਤਹਿਗੰਜ ਟੌਲ ਪਲਾਜ਼ਾ ਨੇੜੇ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਪੰਜਾਬ ਦੇ 45 ਸਾਲਾ ਵਿਅਕਤੀ ਅਤੇ ਉਸ ਦੇ ਨਾਬਾਲਗ ਦੋ ਪੁੱਤਰਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪਲਟ ਗਈ ਅਤੇ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਪਰਮਜੀਤ ਸਿੰਘ, ਉਸ ਦੇ ਪੁੱਤਰ ਸਰਵਜੀਤ ਸਿੰਘ (14) ਅਤੇ 12 ਸਾਲਾ ਅੰਸ਼ ਸਿੰਘ ਅਤੇ ਦੋ ਹੋਰ ਸੋਮਵਾਰ ਨੂੰ ਬਰੇਲੀ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਉਨ੍ਹਾਂ ਨੇ ਫਾਸਟੈਗ ਨੂੰ ਰੀਚਾਰਜ ਕਰਨ ਲਈ ਕਾਰ ਨੂੰ ਰੋਕਿਆ। ਇਸ ਦੌਰਾਨ ਟਰੱਕ ਉਨ੍ਹਾਂ ਦੀ ਗੱਡੀ ਵਿੱਚ ਪਿੱਛੇ ਤੋਂ ਟਕਰਾ ਗਿਆ। ਪਰਮਜੀਤ ਸਿੰਘ ਅਤੇ ਉਸ ਦੇ ਪੁੱਤਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਸਵਾਰੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-