ਭਾਰਤ

ਗਜ਼ਵਾ-ਏ-ਹਿੰਦ ਕੇਸ: NIA ਵੱਲੋਂ ਬਿਹਾਰ, ਗੁਜਰਾਤ ਤੇ ਉੱਤਰ ਪ੍ਰਦੇਸ਼ ’ਚ ਪੰਜ ਥਾਈਂ ਛਾਪੇ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਕਿਸਤਾਨ ਅਧਾਰਿਤ ਸ਼ੱਕੀ ਵਿਅਕਤੀਆਂ ਵੱਲੋਂ ਚਲਾਏ ਜਾ ਰਹੇ ਇੱਕ ਕੱਟੜਪੰਥੀ ਮੌਡਿਊਲ ‘ਗਜ਼ਵਾ-ਏ-ਹਿੰਦ’ ਸਬੰਧੀ ਮਾਮਲੇ ’ਚ ਅੱਜ ਬਿਹਾਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜ ਥਾਵਾਂ ’ਤੇ ਛਾਪੇ ਮਾਰੇ ਹਨ। ਜਾਂਚ ਏਜੰਸੀ ਨੇ ਬਿਹਾਰ ਦੇ ਪਟਨਾ ਵਿੱਚ ਦੋ ਥਾਈਂ ਅਤੇ ਦਰਭੰਗਾ ਵਿੱਚ ਇੱਕ ਜਗ੍ਹਾ ਤੋਂ ਇਲਾਵਾ ਗੁਜਰਾਤ ਦੇ ਸੂਰਤ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ੲਿੱਕ ਇੱਕ ਜਗ੍ਹਾ ਛਾਪਾ ਮਾਰਿਆ। ਤਿੰਨ ਸੂਬਿਆਂ ਇਹ ਛਾਪੇ ਮਾਮਲੇ ਨਾਲ ਸਬੰਧਤ ਸ਼ੱਕੀਆਂ ਦੇ ਟਿਕਾਣਿਆਂ ’ਤੇ ਮਾਰੇ ਗਏ। ਐੱਨਆਈਏ ਨੇ ਦੱਸਿਆ ਕਿ ਛਾਪਿਆਂ ਦੌਰਾਨ ਇਤਰਾਜ਼ਯੋਗ ਸਮੱਗਰੀ, ਡਿਜੀਟਲ ੳੁਪਕਰਨ (ਮੋਬਾਈਲ ਫੋਨ ਅਤੇ ਮੈਮਰੀ ਕਾਰਡ), ਸਿਮ ਕਾਰਡ ਅਤੇ ਦਸਤਵੇਜ਼ ਜ਼ਬਤ ਕੀਤੇ ਗਏ ਹਨ। ਇਹ ਮਾਮਲਾ ਬਿਹਾਰ ਪੁਲੀਸ ਵੱਲੋਂ ਪਟਨਾ ਜ਼ਿਲ੍ਹੇ ’ਚ ਫੁਲਵਾੜੀ ਸ਼ਰੀਫ ਇਲਾਕੇ ਦੇ ਮਰਗੂਬ ਅਹਿਮਦ ਦਾਨਿਸ਼ ਉਰਫ਼ ਤਾਹਿਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸਾਹਮਣੇ ਆਇਆ ਸੀ, ਜਿਹੜੇ ਪਿਛਲੇ ਸਾਲ 14 ਜੁਲਾਈ ਨੂੰ ਦਰਜ ਕੀਤਾ ਗਿਆ ਸੀ। ਐੱਨਆਈਏ ਨੇ ਮਾਮਲਾ ਆਪਣੇ ਲੈ ਲਿਅਾ ਅਤੇ 22 ਜੁਲਾਈ ਨੂੰ ਮੁੜ ਦਰਜ ਕੀਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-