ਭਾਰਤ

WhatsApp ਨੇ ਭਾਰਤ ‘ਚ ਕਰੀਬ 65 ਲੱਖ ਅਕਾਊਂਟ ਕੀਤੇ ਬੈਨ

ਨਵੀਂ ਦਿੱਲੀ : ਵਟਸਐਪ ਨੇ 1 ਮਈ ਤੋਂ 31 ਮਈ ਦਰਮਿਆਨ 65,08,000 ਖਾਤਿਆਂ ਨੂੰ ਬੈਨ ਕਰ ਦਿਤਾ ਹੈ। ਨਵੇਂ ਆਈ.ਟੀ. ਨਿਯਮ 2021 ਦੇ ਤਹਿਤ, ਜੇਕਰ ਕੋਈ ਵਿਅਕਤੀ ਦੁਰਵਿਵਹਾਰ, ਸਪੱਸ਼ਟ ਸਮੱਗਰੀ, ਧੋਖਾਧੜੀ ਜਾਂ ਕੁਝ ਹੋਰ ਗਲਤ ਚੀਜ਼ਾਂ ਵਿਚ ਸ਼ਾਮਲ ਹੁੰਦਾ ਹੈ, ਤਾਂ ਕੰਪਨੀ ਉਸ ਖਾਤੇ ਨੂੰ ਵੀ ਬੈਨ ਕਰ ਸਕਦੀ ਹੈ।
ਵਟਸਐਪ ਨੇ 1 ਮਈ ਤੋਂ 31 ਮਈ ਦਰਮਿਆਨ 65,08,000 ਖਾਤਿਆਂ ਨੂੰ ਬੈਨ ਕਰ ਦਿਤਾ ਹੈ। ਨਵੇਂ ਆਈ.ਟੀ. ਨਿਯਮ 2021 ਤੋਂ ਬਾਅਦ, ਸਾਰੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਸੁਰੱਖਿਆ ਰਿਪੋਰਟ ਜਾਰੀ ਕਰਨੀ ਪਵੇਗੀ। ਜਿਸ ਕਾਰਨ ਵਟਸਐਪ ਨੂੰ ਇਹ ਕਦਮ ਚੁੱਕਣਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਬਿਨ੍ਹਾਂ ਕਿਸੇ ਸ਼ਿਕਾਇਤ ਦੇ 24,20,700 ਖਾਤਿਆਂ ਨੂੰ ਬੈਨ ਕਰ ਦਿਤਾ ਹੈ।

ਵਟਸਐਪ ਨੂੰ ਮਈ ਮਹੀਨੇ ‘ਚ 3,912 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ‘ਚੋਂ ਕੰਪਨੀ ਨੇ 297 ਖਾਤਿਆਂ ‘ਤੇ ਕਾਰਵਾਈ ਕੀਤੀ ਸੀ।ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਵੀ ਵਟਸਐਪ ਨੇ 74 ਲੱਖ ਤੋਂ ਜ਼ਿਆਦਾ ਖਾਤਿਆਂ ਨੂੰ ਬੈਨ ਕੀਤਾ ਸੀ।

ਭਾਰਤ ਵਿਚ ਵਟਸਐਪ ਦੇ 500 ਮਿਲੀਅਨ ਤੋਂ ਵੱਧ ਸਰਗਰਮ ਉਪਭੋਗਤਾ ਹਨ। ਜਿਸ ਲਈ ਸਰਕਾਰ ਵਲੋਂ ਨਵੇਂ ਨਿਯਮ ਬਣਾਏ ਗਏ ਹਨ। ਜਿਸ ਦੇ ਤਹਿਤ ਜੇਕਰ ਕੋਈ ਵਿਅਕਤੀ ਦੁਰਵਿਵਹਾਰ, ਅਸ਼ਲੀਲ ਸਮੱਗਰੀ, ਧੋਖਾਧੜੀ ਜਾਂ ਕੁਝ ਹੋਰ ਗਲਤ ਚੀਜ਼ਾਂ ਵਿੱਚ ਸ਼ਾਮਲ ਹੁੰਦਾ ਹੈ, ਤਾਂ ਕੰਪਨੀ ਉਸ ਖਾਤੇ ਨੂੰ ਵੀ ਬੈਨ ਕਰ ਸਕਦੀ ਹੈ।

ਵਟਸਐਪ ਦੀ ਤਰ੍ਹਾਂ ਟਵਿਟਰ ਨੇ ਵੀ 11 ਲੱਖ ਖਾਤਿਆਂ ‘ਤੇ ਪਾਬੰਦੀ ਲਗਾ ਦਿਤੀ ਸੀ। ਆਈਟੀ ਦੇ ਨਵੇਂ ਨਿਯਮ ਮੁਤਾਬਕ ਐਲੋਨ ਮਸਕ ਦੀ ਕੰਪਨੀ ਟਵਿਟਰ ਨੇ 11 ਲੱਖ ਭਾਰਤੀ ਖਾਤਿਆਂ ‘ਤੇ ਪਾਬੰਦੀ ਲਗਾ ਦਿਤੀ ਸੀ। ਟਵਿੱਟਰ ਨੇ ਪਾਬੰਦੀਸ਼ੁਦਾ ਖਾਤਿਆਂ ਨੂੰ ਉਤਪੀੜਨ, ਬਾਲ ਜਿਨਸੀ ਸ਼ੋਸ਼ਣ, ਨਫ਼ਰਤ ਭਰੇ ਆਚਰਣ, ਸੰਵੇਦਨਸ਼ੀਲ ਬਾਲਗ ਸਮੱਗਰੀ, ਮਾਣਹਾਨੀ ਵਰਗੇ ਮੁੱਦਿਆਂ ਵਿਚ ਸ਼ਾਮਲ ਪਾਇਆ ਸੀ।

ਕੰਪਨੀ ਨੇ 26 ਅਪ੍ਰੈਲ ਤੋਂ 25 ਮਈ ਦਰਮਿਆਨ ਅੱਤਵਾਦ ਨਾਲ ਜੁੜੇ ਕੁੱਲ 11,32,228 ਖਾਤਿਆਂ ਅਤੇ 1,843 ਖਾਤਿਆਂ ‘ਤੇ ਪਾਬੰਦੀ ਲਗਾ ਦਿਤੀ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-