ਟਾਪ ਨਿਊਜ਼ਪੰਜਾਬ

ਯੂਨੀਫਾਰਮ ਸਿਵਲ ਕੋਡ : ‘ਆਪ’ ਦੇ ਜਿੰਨੇ ਮੂੰਹ ਓਨੀਆਂ ਗੱਲਾਂ

ਚੰਡੀਗੜ੍ਹ : ਯੂਨੀਫਾਰਮ ਸਿਵਲ ਕੋਡ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਹਾਲਤ ਬਣ ਚੁੱਕੀ ਹੈ। ਜਿੱਥੇ ਪਾਰਟੀ ਦੀ ਕੇਂਦੀ ਲੀਡਰਿਸ਼ਪ ਹਿੱਕ ਠੋਕ ਕੇ ਇਸ ਦਾ ਸਮਰਥਨ ਕਰ ਰਹੀ ਹੈ ਉੱਥੇ ਪੰਜਾਬ ਵਿੱਚ ਭਗਵੰਤ ਮਾਨ ਨੂੰ ਹਵਾ ਦਾ ਰੁੱਖ ਦੇਖ ਕੇ ਬੋਲਣਾ ਪੈ ਰਿਹਾ ਹੈ। ਅੱਜ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਮਾਮਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੀ ਪ੍ਰਤੀਕਿਰਿਆ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ”ਸਾਡਾ ਦੇਸ਼ ਇਕ ਗੁਲਦਸਤੇ ਵਰਗਾ ਹੈ। ਗੁਲਦਸਤੇ ਵਿਚ ਹਰ ਰੰਗ ਦਾ ਫੁਲ ਹੁੰਦਾ ਹੈ ਇਸੇ ਤਰ੍ਹਾਂ ਹਰ ਧਰਮ ਦਾ ਅਪਣਾ ਅਪਣਾ ਸੱਭਿਆਚਾਰ ਹੈ। ਤੁਸੀਂ ਚਾਹੁੰਦੇ ਹੋ ਕਿ ਇਹ ਗੁਲਦਸਤਾ ਸਿਰਫ਼ ਇੱਕੋ ਰੰਗ ਦਾ ਹੋ ਜਾਵੇ? ਹਰ ਧਰਮ ਦੀਆਂ ਅਪਣੀਆਂ ਰਸਮਾਂ ਅਤੇ ਅਪਣੇ ਸੱਭਿਆਚਾਰ ਹਨ ਇਸ ਲਈ ਸਾਰਿਆਂ ਨਾਲ ਗੱਲ ਕਰ ਕੇ ਸਹਿਮਤੀ ਬਣਾਉਣੀ ਚਾਹੀਦੀ ਹੈ ਪਰ ਇਹ ਰੀਤੀ-ਰਿਵਾਜ ਇਨ੍ਹਾਂ ਨੂੰ ਕਹਿੰਦੇ ਕੀ ਹਨ? ਪਤਾ ਨੀ ਕਿਉਂ ਇਨ੍ਹਾਂ ਨਾਲ ਛੇੜਛਾੜ ਕਰਦੇ ਹਨ। ਮੈਂ ਤਾਂ ਇਹੀ ਕਹਾਂਗਾ ਕਿ ”ਕੌਮ ਕੋ ਕਬੀਲੋਂ ਮੈ ਮਤ ਬਾਂਟੀਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਂਟੀਏ.. ਇਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਕੋ ਨਦੀਓਂ ਔਰ ਜ੍ਹੀਲੋਂ ਮੈਂ ਮਤ ਬਾਂਟੀਏ”

ਇਸ ਖ਼ਬਰ ਬਾਰੇ ਕੁਮੈਂਟ ਕਰੋ-