ਦੇਸ਼-ਵਿਦੇਸ਼

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ AI ਦੇ ਖ਼ਤਰਿਆਂ ਬਾਰੇ ਪਹਿਲੀ ਵਾਰ ਕਰੇਗੀ ਮੀਟਿੰਗ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੰਭਾਵੀ ਖਤਰਿਆਂ ‘ਤੇ ਬੈਠਕ ਕਰੇਗੀ। ਬਰਤਾਨੀਆ ਵਲੋਂ ਕਰਵਾੲੀ ਜਾ ਰਹੀ ਇਸ ਬੈਠਕ ‘ਚ ਹਥਿਆਰਾਂ ਜਾਂ ਪਰਮਾਣੂ ਹਥਿਆਰਾਂ ਦੇ ਕੰਟਰੋਲ ‘ਚ ਏਆੲੀ ਦੀ ਸੰਭਾਵਿਤ ਵਰਤੋਂ ਅਤੇ ਖਤਰੇ ‘ਤੇ ਚਰਚਾ ਕੀਤੀ ਜਾਵੇਗੀ। ਬਰਤਾਨੀਆ ਦੀ ਰਾਜਦੂਤ ਬਾਰਬਰਾ ਵੁੱਡਵਾਰਡ ਨੇ ਕਿਹਾ ਕਿ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਇਹ ਮੁੱਖ ਮੁੱਦਾ ਰਹੇਗਾ। ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟਾਰੇਜ਼ ਹਿੱਸਾ ਲੈਣਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-