ਕਰਨਾਟਕ: ਪ੍ਰਧਾਨ ਮੰਤਰੀ ਦਾ ਭਰਾ ਤੇ ਉਨ੍ਹਾਂ ਦਾ ਪਰਿਵਾਰ ਸੜਕ ਹਾਦਸੇ ’ਚ ਜ਼ਖ਼ਮੀ

ਮੈਸੂਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਅਤੇ ਪਰਿਵਾਰਕ ਮੈਂਬਰ ਉਸ ਸਮੇਂ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਦੀ ਕਾਰ ਇਥੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਸੂਤਰਾਂ ਮੁਤਾਬਕ ਕਾਰ ‘ਚ ਡਰਾਈਵਰ ਤੋਂ ਇਲਾਵਾ ਪ੍ਰਹਿਲਾਦ, ਉਨ੍ਹਾਂ ਦਾ ਬੇਟਾ, ਨੂੰਹ ਅਤੇ ਬੱਚਾ ਸਵਾਰ ਸਨ। ਉਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਜੇਐੱਸਐੱਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਘਟਨਾ ਕੜਾਕੋਲਾ ਨੇੜੇ ਬਾਅਦ ਦੁਪਹਿਰ 1.30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਬਾਂਦੀਪੁਰ ਵੱਲ ਜਾ ਰਹੀ ਉਨ੍ਹਾਂ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ।

Leave a Reply