ਮੈਗਜ਼ੀਨ

ਕੀ ਗਰਮੀਆਂ ’ਚ ਆਇਲੀ ਸਕਿਨ ਤੁਹਾਨੂੰ ਵੀ ਕਰਦੀ ਹੈ ਪ੍ਰੇਸ਼ਾਨ? ਇਨ੍ਹਾਂ 5 ਘਰੇਲੂ ਨੁਸਖ਼ਿਆਂ ਨਾਲ ਮਿਲੇਗਾ ਛੁਟਕਾਰਾ

ਗਰਮੀਆਂ ’ਚ ਆਇਲੀ ਸਕਿਨ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਇਸ ਮੌਸਮ ’ਚ ਚਮੜੀ ’ਚੋਂ ਬਹੁਤ ਜ਼ਿਆਦਾ ਪਸੀਨਾ ਤੇ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਚਿਹਰਾ ਚਿਪਚਿਪਾ ਦਿਖਾਈ ਦੇਣ ਲੱਗਦਾ ਹੈ। ਆਇਲੀ ਸਕਿਨ ਕਾਰਨ ਚਮੜੀ ਦੇ ਪੋਰਸ ਬੰਦ ਹੋ ਜਾਂਦੇ ਹਨ, ਜਿਸ ਕਾਰਨ ਚਮੜੀ ’ਤੇ ਗੰਦਗੀ ਤੇ ਬੈਕਟੀਰੀਆ ਜਮ੍ਹਾ ਹੋਣ ਲੱਗਦੇ ਹਨ। ਇੰਨਾ ਹੀ ਨਹੀਂ, ਆਇਲੀ ਸਕਿਨ ਕਾਰਨ ਮੁਹਾਸੇ, ਬਲੈਕਹੈੱਡਸ ਤੇ ਵ੍ਹਾਈਟਹੈੱਡਸ ਵਰਗੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ’ਚ ਜ਼ਿਆਦਾਤਰ ਲੋਕ ਆਇਲੀ ਸਕਿਨ ਤੋਂ ਛੁਟਕਾਰਾ ਪਾਉਣ ਲਈ ਮਹਿੰਗੇ ਫੇਸ ਵਾਸ਼ ਤੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ’ਚ ਹਾਨੀਕਾਰਕ ਤੱਤ ਹੁੰਦੇ ਹਨ, ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ’ਚ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਇਸ ਲੇਖ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸ ਰਹੇ ਹਾਂ, ਜੋ ਚਮੜੀ ਦੇ ਤੇਲ ਨੂੰ ਕੰਟਰੋਲ ਕਰਨ ’ਚ ਤੁਹਾਡੀ ਮਦਦ ਕਰਨਗੇ।

ਗਰਮੀਆਂ ’ਚ ਆਇਲੀ ਸਕਿਨ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ

ਗੁਲਾਬ ਜਲ
ਗਰਮੀਆਂ ’ਚ ਆਇਲੀ ਸਕਿਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਗੁਲਾਬ ਜਲ ਚਮੜੀ ’ਤੇ ਮੌਜੂਦ ਗੰਦਗੀ ਤੇ ਵਾਧੂ ਤੇਲ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਇਹ ਚਮੜੀ ਦੇ pH ਲੈਵਲ ਨੂੰ ਸੰਤੁਲਿਤ ਕਰਦਾ ਹੈ ਤੇ ਮੁਹਾਸੇ ਦੂਰ ਕਰਨ ’ਚ ਵੀ ਮਦਦਗਾਰ ਹੋ ਸਕਦਾ ਹੈ। ਜੇਕਰ ਤੁਹਾਡੀ ਚਮੜੀ ਆਇਲੀ ਹੈ ਤਾਂ ਤੁਸੀਂ ਟੋਨਰ ਦੇ ਤੌਰ ’ਤੇ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਕਾਟਨ ਬਾਲ ’ਚ ਗੁਲਾਬ ਜਲ ਲਓ ਤੇ ਇਸ ਨਾਲ ਆਪਣਾ ਚਿਹਰਾ ਸਾਫ਼ ਕਰੋ। ਇਸ ਨਾਲ ਤੁਹਾਡੀ ਚਮੜੀ ਸਾਫ਼ ਤੇ ਚਮਕਦਾਰ ਹੋ ਜਾਵੇਗੀ।

ਐਲੋਵੇਰਾ
ਆਇਲੀ ਸਕਿਨ ਵਾਲੇ ਲੋਕਾਂ ਲਈ ਐਲੋਵੇਰਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਚਮੜੀ ’ਤੇ ਵਾਧੂ ਤੇਲ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਨੂੰ ਕੂਲਿੰਗ ਇਫੈਕਟ ਵੀ ਪ੍ਰਦਾਨ ਕਰਦਾ ਹੈ। ਐਲੋਵੇਰਾ ਨੂੰ ਚਮੜੀ ’ਤੇ ਲਗਾਉਣ ਨਾਲ ਟੈਨਿੰਗ ਤੇ ਧੱਫੜ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲਦੀ ਹੈ। ਜੇਕਰ ਤੁਹਾਡੀ ਆਇਲੀ ਸਕਿਨ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ’ਤੇ ਐਲੋਵੇਰਾ ਜੈੱਲ ਲਗਾਓ। ਸਵੇਰੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਹ ਚਮੜੀ ’ਤੇ ਜਮ੍ਹਾ ਵਾਧੂ ਤੇਲ ਤੇ ਗੰਦਗੀ ਨੂੰ ਦੂਰ ਕਰਦਾ ਹੈ ਤੇ ਪੋਰਸ ਨੂੰ ਸਾਫ਼ ਕਰਦਾ ਹੈ। ਮੁਲਤਾਨੀ ਮਿੱਟੀ ਨੂੰ ਚਿਹਰੇ ’ਤੇ ਲਗਾਉਣ ਨਾਲ ਮੁਹਾਸੇ ਤੇ ਬਲੈਕਹੈੱਡਸ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਹ ਸਕਿਨ ਟੋਨ ਨੂੰ ਸੁਧਾਰਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੇਲਯੁਕਤ ਚਮੜੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ। ਇਸ ਦੇ ਲਈ ਦੋ ਚਮਚੇ ਮੁਲਤਾਨੀ ਮਿੱਟੀ ’ਚ ਇਕ ਚਮਚਾ ਦਹੀਂ ਮਿਲਾ ਲਓ। ਇਸ ’ਚ ਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਨੂੰ ਆਪਣੇ ਚਿਹਰੇ ’ਤੇ ਲਗਾਓ ਤੇ 10 ਮਿੰਟ ਲਈ ਛੱਡ ਦਿਓ। ਫਿਰ ਪਾਣੀ ਨਾਲ ਚਿਹਰਾ ਧੋ ਲਓ।

ਓਟਸ
ਓਟਸ ਚਮੜੀ ’ਤੇ ਵਾਧੂ ਤੇਲ ਤੇ ਡੈੱਡ ਸਕਿਨ ਨੂੰ ਹਟਾਉਣ ’ਚ ਮਦਦ ਕਰਦਾ ਹੈ। ਓਟਸ ਨੂੰ ਚਿਹਰੇ ’ਤੇ ਲਗਾਉਣ ਨਾਲ ਮੁਹਾਸੇ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ। ਇਸ ਨਾਲ ਚਮੜੀ ’ਤੇ ਚਮਕ ਵੀ ਆਉਂਦੀ ਹੈ। ਜੇਕਰ ਤੁਸੀਂ ਗਰਮੀਆਂ ’ਚ ਆਇਲੀ ਸਕਿਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਓਟਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਗਰਮ ਪਾਣੀ ’ਚ 2-3 ਚਮਚੇ ਓਟਸ ਪਾ ਕੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ’ਚ ਇਕ ਚਮਚਾ ਸ਼ਹਿਦ ਮਿਲਾਓ। ਹੁਣ ਇਸ ਨੂੰ ਪੂਰੇ ਚਿਹਰੇ ’ਤੇ ਲਗਾਓ ਤੇ 15 ਮਿੰਟ ਤੱਕ ਸੁੱਕਣ ਦਿਓ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

ਖੀਰਾ
ਖੀਰਾ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਚਿਹਰੇ ’ਤੇ ਮੌਜੂਦ ਵਾਧੂ ਤੇਲ ਨੂੰ ਘੱਟ ਕਰਦਾ ਹੈ ਤੇ ਚਮੜੀ ਨੂੰ ਠੰਡਕ ਪ੍ਰਦਾਨ ਕਰਦਾ ਹੈ। ਖੀਰੇ ਨੂੰ ਚਿਹਰੇ ’ਤੇ ਲਗਾਉਣ ਨਾਲ ਚਮੜੀ ਦੇ ਮੁਹਾਸੇ ਤੇ ਧੱਬੇ ਵੀ ਦੂਰ ਹੁੰਦੇ ਹਨ। ਆਇਲੀ ਸਕਿਨ ਦੀ ਸਮੱਸਿਆ ’ਚ ਇਹ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਸ ਦੇ ਲਈ ਖੀਰੇ ਦੇ ਟੁਕੜੇ ਨੂੰ ਹਲਕੇ ਹੱਥਾਂ ਨਾਲ ਚਿਹਰੇ ’ਤੇ ਰਗੜੋ। ਕੁਝ ਦੇਰ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।

ਇਸ ਖ਼ਬਰ ਬਾਰੇ ਕੁਮੈਂਟ ਕਰੋ-