ਮੈਗਜ਼ੀਨ

ਆਓ ਜਾਣਦੇ ਹਾਂ ਸਵੇਰੇ ਨਿੰਬੂ ਪਾਣੀ ਪੀਣ ਦੇ ਕੀ ਫ਼ਾਇਦੇ ਹਨ?

ਨਿੰਬੂ ਸਿਹਤ ਲਈ ਬਹੁਤ ਹੀ ਫ਼ਾਇਦੇਮਦ ਹੁੰਦਾ ਹੈ। ਇਸ ਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਉੱਥੇ ਹੀ ਖ਼ਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਨਾਲ ਸਰੀਰ ਦੀ ਪਾਚਨ ਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖ਼ਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਸਵੇਰੇ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ੀਅਮ ਅਤੇ ਫ਼ਾਈਬਰ ਮਿਲਦਾ ਹੈ। ਜ਼ਿਆਦਾਤਰ ਲੋਕ ਵਜ਼ਨ ਘੱਟ ਕਰਨ ਲਈ ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਂਦੇ ਹਨ, ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੁੱਝ ਬੁਰੇ ਅਸਰ ਵੀ ਹੋ ਸਕਦੇ ਹਨ। ਜ਼ਿਆਦਾ ਨਿੰਬੂ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਡੀ-ਹਾਈਡਰੇਸ਼ਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸਵੇਰੇ ਖ਼ਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਚਮੜੀ ਨੂੰ ਹੋਵੇਗਾ ਫ਼ਾਇਦਾ: ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਚਿਹਰੇ ਦੇ ਦਾਗ਼-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਚਮਕਦਾਰ ਚਮੜੀ ਲਈ ਵੀ ਨਿੰਬੂ ਮਦਦਗਾਰ ਸਾਬਤ ਹੁੰਦਾ ਹੈ। ਨਿੰਬੂ ਵਿਚ ਵਿਟਾਮਨ ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਸ ਕਾਰਨ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

ਸਵੇਰੇ ਖ਼ਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਹੋਵੇਗੀ ਪਾਚਨ ਸ਼ਕਤੀ ਮਜ਼ਬੂਤ: ਨਿੰਬੂ ਪਾਚਨ ਵਿਚ ਬਹੁਤ ਸਹਾਇਕ ਸਾਬਤ ਹੁੰਦਾ ਹੈ। ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਪੂਰੇ ਦਿਨ ਦੀ ਪਾਚਨ ਕਿਰਿਆ ਨੂੰ ਸਹੀ ਕੀਤਾ ਜਾ ਸਕਦਾ ਹੈ। ਉੱਥੇ ਹੀ ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਮਿਲ ਸਕਦੀ ਹੈ।
ਸਵੇਰੇ ਖ਼ਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਮਿਲੇਗੀ ਸਰੀਰ ਨੂੰ ਉਰਜਾ: ਸਵੇਰੇ ਖ਼ਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ ਅਤੇ ਇਸ ਨਾਲ ਸਰੀਰ ਨੂੰ ਤਣਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-