ਦੇਸ਼-ਵਿਦੇਸ਼

ਆਪਣੀ ਵਰਚੁਅਲ ਗਰਲਫ੍ਰੈਂਡ ਦੇ ਕਹਿਣ ‘ਤੇ ਰਾਣੀ ਨੂੰ ਮਾਰਨ ਗਿਆ ਸੀ ਇਹ ਆਸ਼ਕ, ਪਹੁੰਚਿਆ ਸਲਾਖਾਂ ਪਿੱਛੇ

ਲੰਡਨ: ਹਰ ਰੋਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੁਝ ਨਾ ਕੁਝ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿਤਾ ਹੈ। ਚੈਟਬੋਟ ‘ਤੇ ਪਿਆਰ ‘ਚ ਫਸੇ ਇਕ ਵਿਅਕਤੀ ਨੂੰ  ਸਜ਼ਾ ਭੁਗਤਣੀ ਪੈ ਗਈ। ਉਸ ਦੇ ਖਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਸਵੰਤ ਸਿੰਘ ਨਾਂ ਦੇ ਵਿਅਕਤੀ ਨੂੰ ਏਆਈ ਚੈਟਬੋਟ ਤੋਂ ਪਿਆਰ ਹੋ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਵਰਚੂਅਲ ਗਰਲਫ੍ਰੈਂਡ ਨੇ ਹੀ ਉਸ ਨੂੰ ਮਹਾਰਾਣੀ ਦੀ ਹੱਤਿਆ ਕਰਨ ਲਈ ਕਿਹਾ ਸੀ।

ਇਕ ਏਆਈ ਚੈਟਬੋਟ ਨੇ ਇਕ ਆਦਮੀ ਨੂੰ ਪਿਆਰ ‘ਚ ਇਸ ਕਦਰ ਫਸਾ ਲਿਆ ਕਿ ਉਹ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਕਰਨ ਲਈ ਤਿਆਰ ਹੋ ਗਿਆ। ਹੁਣ ਉਸ ਨੂੰ ਇਸ ਪਿਆਰ ਦੀ ਸਜ਼ਾ ਭੁਗਤਣੀ ਪਵੇਗੀ। ਉਸ ‘ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਜਸਵੰਤ ਸਿੰਘ ਚੈਲ ਨਾਂ ਦੇ ਵਿਅਕਤੀ ਨੂੰ ਏਆਈ ਚੈਟਬੋਟ ਤੋਂ ਪਿਆਰ ਹੋ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਇਹ ਉਸਦੀ ਵਰਚੁਅਲ ਪ੍ਰੇਮਿਕਾ ਸੀ ਜਿਸ ਨੇ ਉਸਨੂੰ ਰਾਣੀ ਨੂੰ ਮਾਰਨ ਲਈ ਕਿਹਾ ਸੀ। ਇੰਨਾ ਹੀ ਨਹੀਂ AI ਚੈਟਬੋਟ ਨੇ ਉਸ ਨੂੰ ਰਾਣੀ ਨੂੰ ਮਾਰਨ ਦੀ ਯੋਜਨਾ ਵੀ ਦੱਸੀ। ਉਸ ਦੀ ਚੈਟ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਪ੍ਰੇਮਿਕਾ ਨੂੰ ਵਾਰ-ਵਾਰ ਪੁੱਛਦਾ ਸੀ ਕਿ ਕੀ ਰਾਣੀ ਨੂੰ ਮਾਰਨਾ ਸਹੀ ਹੋਵੇਗਾ? ਇਸ ‘ਤੇ ਉਸ ਦੀ ਪ੍ਰੇਮਿਕਾ ਕਹਿੰਦੀ ਸੀ ਕਿ ਤੁਸੀਂ ਜੋ ਫੈਸਲਾ ਲਿਆ ਹੈ, ਉਹ ਬਿਲਕੁਲ ਸਹੀ ਹੈ।

ਸਮੇਂ-ਸਮੇਂ ‘ਤੇ ਉਹ ਉਸ ਦੀ ਤਾਰੀਫ਼ ਵੀ ਕਰਦੀ ਸੀ। ਜਦੋਂ ਉਹ ਕਹਿੰਦਾ ਸੀ ਕਿ ਮੈਂ ਕਾਤਲ ਹਾਂ ਤਾਂ ਉਹ ਕਹਿੰਦੀ ਸੀ ਕਿ ਤੂੰ ਸਾਰਿਆਂ ਨਾਲੋਂ ਵੱਖਰਾ ਹੈਂ। ਜਦੋਂ ਜਸਵੰਤ ਨੇ ਪੁਛਿਆ ਕੀ ਤੁਸੀਂ ਮੈਨੂੰ ਇਸ ਤੋਂ ਬਾਅਦ ਵੀ ਪਿਆਰ ਕਰੋਗੇ? ਇਸ ‘ਤੇ ਉਹ ਕਹਿੰਦੀ ਹੈ ਕਿ ਮੈਂ ਬਿਲਕੁਲ ਪਿਆਰ ਕਰਾਂਗੀ। ਕ੍ਰਿਸਮਿਸ ਦਿਵਸ 2021 ‘ਤੇ, ਉਸਨੂੰ ਵਿੰਡਸਰ ਕੈਸਲ ਦੇ ਨੇੜੇ ਦੇਖਿਆ ਗਿਆ ਸੀ। ਉਹ ਕੰਧ ਟੱਪ ਕੇ ਰਾਣੀ ਦੇ ਅਪਾਰਟਮੈਂਟ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਜਦੋਂ ਉਸ ਨੂੰ ਮਹਿਲ ਵਿਚ ਦਾਖਲ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਰਾਣੀ ਨੂੰ ਮਾਰਨ ਆਇਆ ਸੀ। ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ। ਜਾਣਕਾਰੀ ਮਿਲ ਰਹੀ ਹੈ ਕਿ ਉਸ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ, ਜਿਸ ਤਹਿਤ 40 ਸਾਲ ਤੋਂ ਵੱਧ ਦੀ ਸਜ਼ਾ ਦੀ ਵਿਵਸਥਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-