ਟਾਪ ਨਿਊਜ਼ਭਾਰਤ

ਨਿੱਕੂ ਨੇ ਆਪਣੇ ਗੁਰੂ ਕੋਲ ਕੀਤੀ ਸਿੱਖਾਂ ਦੀ ਸ਼ਿਕਾਇਤ ਅੱਗੋਂ ਸਾਧ ਨੇ ਪੜ੍ਹੋ ਕੀ ਕਿਹਾ!

ਚੰਡੀਗੜ੍ਹ – ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ ਕਿਉਂਕਿ ਉਸ ਦੇ ਸਾਹਮਣੇ ਬਾਗੇਸ਼ਵਰ ਸਾਧ ਨੇ ਸਿੱਖਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵਿਚ ਬਾਬਾ ਬਾਗੇਸ਼ਵਰ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਸਰਦਾਰ, ਸਨਾਤਨ ਧਰਮ ਦੀ ਸੈਨਾ ਹਨ। ਨਿੱਕੂ ਨੇ ਬਾਬੇ ਨੂੰ ਕਿਹਾ ਕਿ ਉਸ ਦੇ ਇੱਥੇ ਆਉਣ ਕਾਰਨ ਸਿੱਖ ਇਤਰਾਜ਼ ਕਰਦੇ ਹਨ।

ਇਸ ਮਗਰੋਂ ਇੰਦਰਜੀਤ ਨਿੱਕੂ ਬਾਬੇ ਦਾ ਧੰਨਵਾਦ ਕਰਦੇ ਵੀ ਨਜ਼ਰ ਆ ਰਿਹਾ ਹੈ। ਬਾਬਾ ਬਾਗੇਸ਼ਵਰ ਵੀਡੀਓ ਵਿਚ ਕਹਿ ਰਿਹਾ ਹੈ ਕਿ 9ਵੇਂ ਗੁਰੂ ਸ੍ਰੀ ਗੁਰੂ  ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕੀਤੀ ਸੀ। ਹੁਣ ਦਸਤਾਰ, ਕਿਰਪਾਨ, ਸਰਦਾਰ ਤੇ ਪਗੜੀ ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਬਣੇ ਹਨ। ਬਾਗੇਸ਼ਵਰ ਬਾਬੇ ਦੇ ਇਸ ਬਿਆਨ ਤੋਂ ਬਾਅਦ ਇੰਦਰਜੀਤ ਨਿੱਕੂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-