ਪੰਜਾਬਫੀਚਰਜ਼

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸੱਜੀ ਬਾਂਹ ‘ਚ ਲੱਗੀ ਹੋਈ ਸੀ ਸਰਿੰਜ

ਤਪਾ ਮੰਡੀ: ਨੇੜਲੇ ਪਿੰਡ ਢਿੱਲਵਾਂ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਪੁੱਤਰ ਮੇਜਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਤਪਾ-ਭਦੌੜ ਸੜਕ ’ਤੇ ਠੇਕੇ ਕੋਲ ਮ੍ਰਿਤਕ ਲਾਡੀ ਸਿੰਘ ਦੀ ਲਾਸ਼ ਮਿਲੀ, ਜਿੱਥੇ ਕੋਲ ਹੀ ਮੋਟਰਸਾਈਕਲ ਖੜ੍ਹਾ ਮਿਲਿਆ ਤੇ ਮ੍ਰਿਤਕ ਦੀ ਸੱਜੀ ਬਾਂਹ ’ਚ ਸਰਿੰਜ ਵੀ ਲੱਗੀ ਹੋਈ ਸੀ। ਮ੍ਰਿਤਕ ਲਾਡੀ ਗਰੀਬ ਕਿਸਾਨ ਪਰਿਵਾਰ ਦਾ ਪੁੱਤ ਸੀ।

ਉਸ ਦੇ ਪਿਤਾ ਦੀ ਮੌਤ ਲਗਪਗ ਦੋ ਸਾਲ ਪਹਿਲਾਂ ਹੋਣ ਕਾਰਨ ਉਹ ਆਪਣੀ ਮਾਂ ਨਾਲ ਇਕੱਲਾ ਪਿੰਡ ’ਚ ਰਹਿੰਦਾ ਸੀ, ਉਸ ਦੀ ਭੈਣ ਆਸਟਰੇਲੀਆ ਗਈ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਢਿਲਵਾਂ ਨੇ ਪਿੰਡ ਦੇ ਨੌਜਵਾਨ ਦੀ ਹੋਈ ਮੌਤ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਦਲਦਲ ’ਚੋਂ ਨਿਕਲਣ ‘ਤੇ ਮਾਂ-ਬਾਪ ਦੀ ਸੇਵਾ ਕਰਨ। ਪੁਲਿਸ ਨੇ ਲਾਸ਼ ਬਰਾਮਦ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-