ਅਮਰੀਕਾ ਤੋਂ ਕਰੀਬ 1100 ਭਾਰਤੀ ਵਿਦਿਆਰਥੀਆਂ ‘ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ, ਜਾਣੋ ਪੂਰਾ ਮਾਮਲਾ
ਨਿਊਯਾਰਕ: ਭਾਰਤੀ ਮੂਲ ਦੇ ਗੁਜਰਾਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਇੱਥੇ ਦੀਆਂ ਜਿਆਦਾਤਰ ਟੈਕਸਾਸ ਅਤੇ ਨਿਊਯਾਰਕ ਯੂਨੀਵਰਸਿਟੀਆਂ ਵਿੱਚ ਦਾਖਲਾ ਧੋਖਾਧੜੀ ਕਰਨ ਦੇ ਦੋਸ਼ ਹੇਠ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਜਿੰਨਾਂ ਨੇ ਅਮਰੀਕਾ ਆਉਣ ਦੇ ਲਾਲਚ ਵਿੱਚ ਆ ਕੇ ਭਾਰਤ ਵਿੱਚ ਹੋਟਲਾਂ ਦੇ ਕਮਰੇ ਬੁੱਕ ਕਰਨ ਲਈ ਕਾਫ਼ੀ ਰਕਮਾਂ ਅਦਾ ਕੀਤੀਆਂ, ਜਿਨ੍ਹਾਂ ਨੂੰ ਇਮਤਿਹਾਨਾਂ ਦੌਰਾਨ ਉਨ੍ਹਾਂ ਦੀ ਰਿਹਾਇਸ਼ ਵਜੋਂ ਝੂਠੇ ਰੂਪ ਵਿੱਚ ਏਜੰਟਾਂ ਵੱਲੋਂ ਪੇਸ਼ ਕੀਤਾ ਗਿਆ ਸੀ। ਜਿੰਨਾਂ ਵਿੱਚ ਆਨਲਾਈਨ ਇਮਤਿਹਾਨਾਂ ਵਿੱਚ ਧੋਖਾਧੜੀ ਕਰਨ ਲਈ ਲੁਕਵੇਂ ਕੈਮਰੇ ਅਤੇ ਬਲੂਟੁੱਥ ਕੀਬੋਰਡ ਦੀ ਵਰਤੋਂ ਕਰਨ ਵਾਲੀ ਧੋਖਾਧੜੀ ਵਾਲੀ ਸਕੀਮ ਵੀ ਸ਼ਾਮਲ ਹੈ।
ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਦੀ ਪ੍ਰਕਿਰਿਆ ਲਈ TOEFL, IELTS, ਅਤੇ GRE ਵਰਗੀਆਂ ਮਿਆਰੀ ਪ੍ਰੀਖਿਆਵਾਂ ਨੂੰ ਪਾਸ ਕਰਨ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਸਫ਼ਲਤਾਪੂਰਵਕ ਪਾਸ ਕਰ ਕੇ ਨਾਮਵਰ ਅਮਰੀਕੀ ਸੰਸਥਾਵਾਂ ਵਿੱਚ ਦਾਖ਼ਲਾ ਹਾਸਲ ਕੀਤਾ ਸੀ। ਹਾਲਾਂਕਿ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਗ਼ਲਤ ਤਰੀਕੇ ਨਾਲ ਇਮਤਿਹਾਨਾਂ ਵਿੱਚ ਧੋਖਾਧੜੀ ਕਰਨ ਲਈ ਅਣਉਚਿਤ ਤਰੀਕੇ ਵਰਤਦੇ ਸਨ।