ਫੀਚਰਜ਼ਫ਼ੁਟਕਲ

ਪੰਜਾਬ ਪੁਲੀਸ ਅਕੈਡਮੀ ’ਚ ਪਾਣੀ ਕਾਰਨ ਗੱਡੀਆਂ ਡੁੱਬੀਆਂ, ਇਲਾਕੇ ’ਚ ਹਰ ਪਾਸੇ ਪਾਣੀ ਹੀ ਪਾਣੀ

ਫਿਲੌਰ: ਇਥੇ ਪੰਜਾਬ ਪੁਲੀਸ ਅਕੈਡਮੀ ਦੇ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ, ਜਿਸ ਕਾਰਨ ਅਕੈਡਮੀ ਦੇ ਟ੍ਰੇਨੀਆਂ ਦੀਆਂ ਗੱਡੀਆਂ ਡੁੱਬ ਗਈਆਂ। ਪੁਲੀਸ ਪਬਲਿਕ ਸਕੂਲ ਦੀ ਗਰਾਊਂਡ ’ਚ ਪਾਣੀ ਭਰ ਗਿਆ। ਰਾਤ ਭਰ ਬੰਨ੍ਹ ਨੂੰ ਬਚਾਉਣ ਦੇ ਯਤਨ ਕੀਤੇ ਗਏ। ਜੇਸੀਬੀ ਮਸ਼ੀਨ ਅਤੇ ਕੁੱਝ ਮਿੱਟੀ ਨਾਲ ਭਰੇ ਬੋਰੇ ਪਾ ਕੇ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਲਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਗਵਾਈ ਕਰਦੇ ਰਹੇ। ਨਵਾਂ ਖਹਿਰਾ ਬੇਟ ’ਚ ਦਰਿਆ ਦੇ ਅੰਦਰ ਰਿਹਾਇਸ਼ਾਂ ’ਤੇ ਕੁੱਝ ਵਸਨੀਕ ਛੱਤਾਂ ’ਤੇ ਚੜ੍ਹ ਕੇ ਆਪਣਾ ਬਚਾਅ ਕਰਕੇ ਬੈਠੇ ਹਨ। ਪਾਣੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-