ਪੰਜਾਬ

ਦਿਨ ਦਿਹਾੜੇ ਘਰ ’ਚ ਦਾਖਲ ਹੋ ਕੇ ਬਜ਼ੁਰਗ ਦਾ ਕਤਲ

ਮੋਗਾ: ਇਥੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਦਿਨ ਦਿਹਾੜੇ ਚਾਰ ਨੌਜਵਾਨਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਟੀਵੀ ਦੇਖ ਰਹੇ ਬਜ਼ੁਰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜੋ ਕਰੀਬ 12.15 ਵਜੇ ਦੀ ਹੈ। ਇਸ ਵਾਰਦਾਤ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਵੇਰਵਿਆਂ ਅਨੁਸਾਰ ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਉਮਰ ਕਰੀਬ 60 ਸਾਲ ਵਜੋਂ ਹੋਈ ਹੈ ਜਿਸ ਨੂੰ ਤਿੰਨ ਤੋਂ ਚਾਰ ਗੋਲੀਆਂ ਮਾਰੀਆਂ ਗਈਆਂ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੰਤੋਖ ਸਿੰਘ ਦੀ ਪਤਨੀ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਟੀਵੀ ਦੇਖ ਰਹੇ ਸਨ। ਜਦੋਂ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਉਨ੍ਹਾਂ ਬਾਹਰ ਦੇਖਿਆ ਕਿ ਕੁਝ ਨੌਜਵਾਨ ਨੇ ਉਨ੍ਹਾਂ ਦੇ ਵੱਡੇ ਲੜਕੇ ਦਾ ਨਾਮ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਉਸ ਨੇ ਭੇਜਿਆ ਹੈ ਜੋ ਫ਼ਰੀਦਕੋਟ ਜੇਲ੍ਹ ਵਿਚ ਹੈ। ਇੰਨੇ ’ਚ ਉਨ੍ਹਾਂ ਦਾ ਪਤੀ ਸੰਤੋਖ ਸਿੰਘ ਵੀ ਦਰਵਾਜ਼ੇ ਕੋਲ ਆ ਗਿਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸੰਤੋਖ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਵਰਨਾ ਕਾਰ ’ਤੇ ਆਏ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-