ਪੰਜਾਬਫੀਚਰਜ਼

ਪੰਜਾਬ ਦੀ ਸ਼ਾਟ ਪੁਟਰ ਮਨਪ੍ਰੀਤ ਕੌਰ ਨੇ 17 ਮੀਟਰ ਦੇ ਥਰੋਅ ਨਾਲ ਜਿਤਿਆ ਕਾਂਸੀ ਦਾ ਤਮਗ਼ਾ

ਚੰਡੀਗੜ੍ਹ : ਪੰਜਾਬ ਦੀ ਧੀ ਮਨਪ੍ਰੀਤ ਕੌਰ ਨੇ ਇਕ ਵਾਰ ਫਿਰ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਬੈਂਕਾਕ ਵਿਖੇ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ।

ਪਟਿਆਲਾ ਰੇਲ ਇੰਜਣ ਕਾਰਖਾਨਾ, ਭਾਰਤੀ ਰੇਲਵੇ ਦੀ ਸ਼ਾਟ ਪੁਟਰ ਮਨਪ੍ਰੀਤ ਕੌਰ ਨੇ ਇਹ ਤਮਗ਼ਾ  ਹਾਸਲ ਕਰ ਕੇ ਨਾ ਸਿਰਫ ਭਾਰਤ ਸਗੋਂ ਆਪਣੇ ਸੂਬੇ ਪੰਜਾਬ ਅਤੇ ਖ਼ਾਸ ਤੌਰ ’ਤੇ ਪਟਿਆਲਾ ਦਾ ਨਾਂਅ ਦੇਸ਼ ਭਰ ’ਚ ਚਮਕਾਇਆ।

ਦੱਸ ਦੇਈਏ ਕਿ ਸ਼ਾਟ ਪੁਟਰ ਮਨਪ੍ਰੀਤ ਕੌਰ ਨੇ 17.00 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ। ਪਟਿਆਲਾ ਰੇਲ ਇੰਜਣ ਕਾਰਖਾਨਾ ਦੇ ਪ੍ਰਮੁੱਖ ਮੁੱਖ ਪ੍ਰਬੰਧਕੀ ਅਫ਼ਸਰ ਪ੍ਰਮੋਦ ਕੁਮਾਰ ਨੇ ਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਇਸ ਨੂੰ ਹੋਰਨਾਂ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਦਸਿਆ ਹੈ।

ਅਪਣੀ ਇਸ ਕਾਮਯਾਬੀ ਬਾਰੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖੇਗੀ ਅਤੇ ਦੇਸ਼ ਦੀ ਝੋਲੀ ਹੋਰ ਵੀ ਤਮਗ਼ੇ ਪਾਉਂਦੀ ਰਹੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-