ਦੇਸ਼-ਵਿਦੇਸ਼

ਦੱਖਣੀ ਅਫ਼ਰੀਕਾ ਗਏ ਨੌਜੁਆਨ ਦੀ ਮੌਤ

ਅੰਮ੍ਰਿਤਸਰ  : ਸੁਨਹਿਰੀ ਭਵਿੱਖ ਦੀ ਤਲਾਸ਼ ’ਚ 6 ਸਾਲ ਪਹਿਲਾਂ ਦਖਣੀ ਅਫ਼ਰੀਕਾ ਗਏ ਨੌਜਵਾਨ ਸੁਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ ਕਰੇਨ ਹਾਦਸੇ ’ਚ ਮੌਤ ਹੋ ਗਈ। ਉਹ ਪੰਜ ਭੈਣ-ਭਰਾਵਾਂ ’ਚੋਂ ਸੱਭ ਤੋਂ ਛੋਟਾ ਸੀ।

ਸੁਲਵਿੰਦਰ ਨੇ ਕੁੱਝ ਸਮਾਂ ਪਹਿਲਾਂ ਹੀ ਨਵਾਂ ਘਰ ਬਣਾਇਆ ਸੀ ਜਿਥੇ ਉਸ ਦੀ ਪਤਨੀ ਕੁਲਵਿੰਦਰ ਕੌਰ, ਪੁੱਤਰ ਹਰਜੋਤ ਸਿੰਘ (13) ਅਤੇ ਬੇਟੀ ਏਕਮਪ੍ਰੀਤ ਕੌਰ (9) ਰਹਿ ਰਹੀ ਹੈ।

ਪਤਨੀ ਅਨੁਸਾਰ ਉਹ ਫਰਵਰੀ ’ਚ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਿਦੇਸ਼ ਗਿਆ ਸੀ, ਜਿਥੇ ਉਹ ਕਰੇਨ ਚਲਾਉਂਦਾ ਸੀ ਅਤੇ ਕਰੇਨ ਦੀਆਂ ਬਰੇਕਾਂ ਫੇਲ੍ਹ ਹੋਣ ਕਰਕੇ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਅਪਣੀ ਜਾਨ ਗੁਆ ਬੈਠਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-