ਟੀ-ਸ਼ਰਟ ਨਾਲ ਜੁੜੇ ਸਵਾਲ ‘ਤੇ ਬੋਲੇ ਰਾਹੁਲ- ਇਹੀ ਚੱਲ ਰਹੀ ਹੈ, ਜਦੋਂ ਕੰਮ ਨਹੀਂ ਕਰੇਗੀ ਉਦੋਂ ਦੇਖਾਂਗੇ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੜਾਕੇ ਦੀ ਠੰਡ ‘ਚ ਸਿਰਫ਼ ਟੀ-ਸ਼ਰਟ ਪਹਿਨਣ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਇਹੀ ਚੱਲ ਰਹੀ ਹੈ, ਜਦੋਂ ਇਹ ਕੰਮ ਨਹੀਂ ਕਰੇਗੀ, ਉਦੋਂ ਦੇਖਾਂਗੇ। ਉਨ੍ਹਾਂ ਨੇ ਕਾਂਗਰਸ ਹੈੱਡ ਕੁਆਰਟਰ ‘ਚ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਇਹ ਟਿੱਪਣੀ ਕੀਤੀ।

ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਲਗਾਤਾਰ ਟੀ-ਸ਼ਰਟ ਪਹਿਨਣੇ ਰਹਿਣਗੇ ਤਾਂ ਰਾਹੁਲ ਗਾਂਧੀ ਨੇ ਕਿਹਾ,”ਟੀ-ਸ਼ਰਟ ਚੱਲ ਰਹੀ ਹੈ। ਜਦੋਂ ਨਹੀਂ ਕੰਮ ਕਰੇਗੀ, ਉਦੋਂ ਦੇਖਾਂਗੇ।” ਕੜਾਕੇ ਦੀ ਠੰਡ ‘ਚ ਸਫੈਦ ਰੰਗ ਦੀ ਟੀ-ਸ਼ਰਟ ਪਹਿਨੇ ਰਾਹੁਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਰਹੀ ਹੈ ਕਿ ਆਖ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਠੰਡ ਕਿਉਂ ਨਹੀਂ ਲੱਗਦੀ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ ਯਾਤਰਾ’ ‘ਤੇ ਨਿਕਲੇ ਰਾਹੁਲ ਗਾਂਧੀ ਨੇ ਹੁਣ ਤੱਕ 108 ਦਿਨਾਂ ਦੀ ਯਾਤਰਾ ‘ਚ ਸਿਰਫ਼ ਪੈਂਟ ਅਤੇ ਟੀ-ਸ਼ਰਟ ਪਹਿਨੀ ਹੈ।

Leave a Reply

error: Content is protected !!