ਮੁਰਗੀ ਨੇ 1 ਦਿਨ ਵਿਚ ਦਿੱਤੇ 31 ਆਂਡੇ
ਅਲਮੋੜਾ- ਅਲਮੋੜਾ ਜਨਪਦ ਦੀ ਤਹਿਸੀਲ ਭਿਕਿਯਾਸੈਂਣ ਅਧੀਨ ਬਾਸੋਟ ਵਿਚ ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਣ ਮੁਰਗੀ ਨੇ ਇਕ ਦਿਨ ਵਿਚ 31 ਆਂਡੇ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਗਿਰੀਸ਼ ਚੰਦਰ ਬੁਧਾਨੀ ਨੇ ਦੱਸਿਆ ਕਿ ਐਤਵਾਰ 25 ਦਸੰਬਰ ਨੂੰ ਜਦੋਂ ਉਹ ਸਾਮ ਨੂੰ 5 ਵਜੇ ਘਰ ਪਰਤਿਆ, ਓਦੋਂ ਤੱਕ ਉਨ੍ਹਾਂ ਦੀ ਮੁਰਗੀ ਲਗਾਤਾਰ 2-2 ਕਰ ਕੇ ਆਂਡੇ ਦਿੰਦੀ ਜਾ ਰਹੀ ਸੀ। ਰਾਤ 10 ਵਜੇ ਤੱਕ ਉਸਨੇ ਪੂਰੇ 31 ਆਂਡੇ ਦੇ ਦਿੱਤੇ। ਇਹ ਦੇਖ ਕੇ ਉਹ ਬਹੁਤ ਹੈਰਾਨੀ ਵਿਚ ਪੈ ਗਏ। ਉਨ੍ਹਾਂ ਨੇ ਇਹ ਸਭ ਦੇਖ ਕੇ ਸ਼ੱਕ ਹੋਇਆ ਕਿ ਕਿਤੇ ਉਨ੍ਹਾਂ ਦੀ ਮੁਰਗੀ ਬੀਮਾਰ ਤਾਂ ਨਹੀਂ, ਪਰ ਡਾਕਟਰ ਨੇ ਉਸਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਹੈ।
ਗਿਰੀਸ਼ ਚੰਦਰ ਮੁਤਾਬਕ ਉਨ੍ਹਾਂ ਦੀ ਮੁਰਗੀ ਮੂੰਗਫਲੀ ਖਾਣ ਦੀ ਸ਼ੌਕੀਣ ਹੈ। ਉਹ ਇਕ ਦਿਨ ਵਿਚ ਲਗਭਗ 200 ਗ੍ਰਾਮ ਮੂੰਗਫਲੀ ਖਾ ਲੈਂਦੀ ਹੈ। ਉਹ ਆਪਣੀ ਦੋਨੋਂ ਮੁਰਗੀਆਂ ਲਈ ਦਿੱਲੀ ਤੋਂ ਇਕੱਠੀ ਮੂੰਗਫਲੀ ਖਰੀਦ ਕੇ ਲਿਆਂਦਾ ਹੈ। ਮੂੰਗਫਲੀ ਤੋਂ ਇਲਾਵਾ ਲਸਣ ਮੁਰਗੀ ਦੀ ਰੂਟੀਨ ਦੀ ਡਾਈਟ ਵਿਚ ਸਾਮਲ ਹੈ।