ਫ਼ੁਟਕਲ

ਪ੍ਰੇਮ ਵਿਆਹ ਦੇ 7 ਦਿਨਾਂ ਬਾਅਦ ਲੜਕੇ ਨੇ ਕੀਤੀ ਖ਼ੁਦਕੁਸ਼ੀ

ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਬਨੂੜ ਇਲਾਕੇ ਵਿਚ ਇਕ ਬੀਅਰ ਬਾਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਪ੍ਰੇਮ ਵਿਆਹ 7 ਦਿਨ ਬਾਅਦ ਇਕ ਟੈਕਸੀ ਡਰਾਈਵਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦਿਲਪ੍ਰੀਤ ਸਿੰਘ ਦੀ ਇਨੋਵਾ ਕਾਰ ਵਿਚੋਂ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਮਨੌਲੀ ਦੀ ਸ਼ਿਕਾਇਤ ’ਤੇ ਪਤਨੀ ਮਨਪ੍ਰੀਤ ਕੌਰ ਅਤੇ ਉਸ ਦੀ ਸੱਸ ਕੁਲਦੀਪ ਕੌਰ ਵਾਸੀ ਜ਼ੀਰਕਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਬਲਵਿੰਦਰ ਸਿੰਘ ਨੇ ਦਸਿਆ ਕਿ ਦਿਲਪ੍ਰੀਤ ਸਿੰਘ ਆਪਣੀ ਇਨੋਵਾ ਕਾਰ ਪ੍ਰਾਈਵੇਟ ਤੌਰ ‘ਤੇ ਚਲਾਉਂਦਾ ਸੀ, ਜੋ ਅਕਸਰ ਬਾਰ ਅਟੈਂਡੈਂਟ ਵਜੋਂ ਕੰਮ ਕਰਦੀ ਮਨਪ੍ਰੀਤ ਕੌਰ ਨੂੰ ਵਿਆਹ ਸਮਾਗਮਾਂ ਅਤੇ ਬਾਰ ‘ਚ ਕੰਮ ਕਰਨ ਲਈ ਲੈ ਜਾਂਦਾ ਸੀ। ਇਸ ਦੌਰਾਨ ਦੋਵੇਂ ਕਰੀਬ ਹੋ ਗਏ ਅਤੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਤੋਂ ਬਾਅਦ ਉਸ ਦੀ ਪਤਨੀ ਮਨਪ੍ਰੀਤ ਦਿਲਪ੍ਰੀਤ ਨੂੰ ਪਿੰਡ ‘ਚ ਰਹਿਣ ਤੋਂ ਰੋਕਦੀ ਸੀ, ਜਿਸ ਕਾਰਨ ਵਿਆਹ ਤੋਂ ਬਾਅਦ ਦੋਵਾਂ ‘ਚ ਝਗੜਾ ਸ਼ੁਰੂ ਹੋ ਗਿਆ। ਬਲਵਿੰਦਰ ਮੁਤਾਬਕ ਦਿਲਪ੍ਰੀਤ ਆਪਣੀ ਪਤਨੀ ਅਤੇ ਸੱਸ ਨਾਲ ਉਨ੍ਹਾਂ ਦੇ ਘਰ ਰਹਿਣ ਲੱਗਾ। ਜਦੋਂ ਉਹ ਕੁਝ ਦਿਨ ਪਹਿਲਾਂ ਪਿੰਡ ਆਇਆ ਤਾਂ ਉਸ ਦੀ ਪਤਨੀ ਅਤੇ ਸੱਸ ਨੇ ਉਸ ਨਾਲ ਝਗੜਾ ਕੀਤਾ ਅਤੇ ਪਿੰਡ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ। ਬੇਇਜ਼ਤੀ ਤੋਂ ਦੁਖੀ ਦਿਲਪ੍ਰੀਤ ਇਨੋਵਾ ਕਾਰ ਲੈ ਕੇ ਚਲਾ ਗਿਆ ਸੀ ਅਤੇ 17 ਜੁਲਾਈ ਨੂੰ ਉਸ ਦੀ ਲਾਸ਼ ਬਨੂੜ ਓਵਰਬ੍ਰਿਜ ਦੇ ਹੇਠਾਂ ਇਨੋਵਾ ਗੱਡੀ ਵਿਚੋਂ ਮਿਲੀ ਸੀ।

ਦਿਲਪ੍ਰੀਤ ਨੇ ਮਰਨ ਤੋਂ ਪਹਿਲਾਂ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਪਰ ਫੋਨ ‘ਤੇ ਵੀ ਪਤਨੀ ਨੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੇ ਆਪਣੇ ਪਤੀ ਨੂੰ ਖ਼ੁਦਕੁਸ਼ੀ ਕਰਨ ਲਈ ਕਿਹਾ। ਪਤਨੀ ਨਾਲ ਫੋਨ ‘ਤੇ ਗੱਲ ਕਰਨ ਤੋਂ ਬਾਅਦ ਦਿਲਪ੍ਰੀਤ ਨੇ ਜ਼ਹਿਰੀਲਾ ਪਦਾਰਥ ਪੀ ਲਿਆ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਬਨੂੜ ਕਿਰਪਾਲ ਸਿੰਘ ਨੇ ਦਸਿਆ ਕਿ ਮੁਲਜ਼ਮ ਪਤਨੀ ਅਤੇ ਸੱਸ ਫਰਾਰ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-