ਫ਼ੁਟਕਲ

ਲੜਕੀ ਨੇ ਮਹਿਲਾ ‘ਤੇ ਲਗਾਇਆ ਦੇਹ ਵਪਾਰ ਕਰਵਾਉਣ ਦਾ ਇਲਜ਼ਾਮ, 3 ਸਾਲ ਤੱਕ ਘਰ ‘ਚ ਬਣਾਇਆ ਬੰਧਕ

ਜਲੰਧਰ – ਜਲੰਧਰ ‘ਚ ਇਕ ਲੜਕੀ ਨੇ ਮਕਸੂਦਾਂ ‘ਚ ਰਹਿਣ  ਵਾਲੀ ਮਹਿਲਾ ਰਾਜਵਿੰਦਰ ‘ਤੇ ਉਸ ਨੂੰ ਬੰਧਕ ਬਣਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਨੇ ਦੱਸਿਆ ਕਿ ਮਹਿਲਾ ਉਸ ਤੋਂ ਪਿਛਲੇ ਤਿੰਨ ਸਾਲਾਂ ਤੋਂ ਧੰਦਾ ਕਰਵਾ ਰਹੀ ਸੀ। ਜਿਸ ਦਿਨ ਉਹ ਗਲਤ ਕੰਮ ਕਰਨ ਤੋਂ ਇਨਕਾਰ ਕਰਦੀ ਸੀ, ਉਸ ਦੀ ਆਂਟੀ ਉਸ ਨੂੰ ਖਾਣਾ ਨਹੀਂ ਦਿੰਦੀ ਸੀ ਅਤੇ ਉਸ ਨੂੰ ਭੁੱਖਾ ਰੱਖਦੀ ਸੀ।

ਉਹ ਕਹਿੰਦੀ ਸੀ ਕਿ ਉਹ ਕਾਰੋਬਾਰ ਕਰੇਗੀ ਤਾਂ ਹੀ ਖਾਣ ਨੂੰ ਰੋਟੀ ਮਿਲੇਗੀ। ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਪਹੁੰਚੀ ਲੜਕੀ ਨੇ ਦੱਸਿਆ ਕਿ ਉਹ ਘਰੋਂ ਭੱਜ ਕੇ ਆਈ ਹੈ। ਹੁਣ ਮਹਿਲਾ ਉਸ ਨੂੰ ਫੋਨ  ‘ਤੇ ਧਮਕੀਆਂ ਦੇ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ ਆਂਟੀ ਅਤੇ ਇੱਕ ਨੌਜਵਾਨ ਜੋ ਲੜਕੀਆਂ ਨੂੰ ਉਸ ਕੋਲ ਲੈ ਜਾਂਦਾ ਸੀ, ਉਸ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਖਿੱਚੀਆਂ ਹਨ।

ਪੀੜਤਾ ਨੇ ਦੱਸਿਆ ਕਿ ਹੁਣ ਮਹਿਲਾ ਉਸ ਨੂੰ ਧਮਕੀਆਂ ਦਿੰਦੀ ਹੈ ਕਿ ਉਹ ਉਸ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਵੇਗੀ। ਲੜਕੀ ਨੇ ਰਾਜਵਿੰਦਰ ਕੌਰ ‘ਤੇ ਦੋਸ਼ ਲਗਾਇਆ ਕਿ ਉਹ ਘਰ ‘ਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ ਅਤੇ ਬਾਹਰ ਵੀ ਭੇਜਦੀ ਸੀ। ਜੋ ਲੜਕਾ ਉਸ ਨੇ ਅਪਣੇ ਨਾਲ ਰੱਖਿਆ ਹੋਇਆ ਸੀ ਉਸ ਦੇ ਨਾਲ ਉਹ ਉਸ ਨੂੰ ਬਾਹਰ ਭੇਜਦੀ ਸੀ।

ਅਸੀਂ ਜਿੱਥੇ ਵੀ ਜਾਂਦੇ ਸੀ ਲੜਕਾ ਬਾਹਰ ਖੜ੍ਹ ਕੇ ਪਹਿਰਾ ਦਿੰਦਾ ਸੀ। ਜਿਵੇਂ ਹੀ ਉਹ ਬਾਹਰ ਆਉਂਦੀ ਸੀ, ਉਹ ਉਸ ਨੂੰ ਫਿਰ ਮਾਸੀ ਕੋਲ ਛੱਡ ਦਿੰਦਾ ਸੀ। ਇਹ ਨੌਜਵਾਨ ਹੋਰ ਵੀ ਕਈ ਲੜਕੀਆਂ ਨੂੰ ਲਿਆਉਣ ਦਾ ਕੰਮ ਕਰਦਾ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਹ ਪਹਿਲਾਂ ਭੰਗੜਾ ਗਰੁੱਪ ਵਿਚ ਡਾਂਸਰ ਸੀ। ਉੱਥੇ ਉਸ ਨੇ ਉਹਨਾਂ ਨੂੰ ਲੈ ਕੇ ਜਾਣ ਤੇ ਲਿਆਉਣ ਵਾਲੀ ਗੱਡੀ ਦੇ ਡਰਾਈਵਰ ਨਾਲ ਦੋਸਤੀ ਕੀਤੀ।

ਡਰਾਈਵਰ ਨੇ ਉਸ ਨਾਲ ਵਿਆਹ ਕਰਵਾਉਣ ਦੇ ਬਹਾਨੇ ਕਈ ਵਾਰ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਜਦੋਂ ਉਹ ਡਰਾਈਵਰ ‘ਤੇ ਵਿਆਹ ਲਈ ਦਬਾਅ ਪਾਉਣ ਲੱਗੀ ਤਾਂ ਉਹ ਅਪਣੀ ਆਂਟੀ ਕੋਲ ਛੱਡ ਗਿਆ ਤੇ ਕਿਹਾ ਕਿ ਉਹ ਉਸ ਦੀ ਰਿਸ਼ਤੇਦਾਰ ਹੈ। ਇਸ ਤੋਂ ਬਾਅਦ ਉਸ ਦੀ ਆਂਟੀ ਨੇ ਉਸ ਨੂੰ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-