ਟਾਪ ਨਿਊਜ਼ਦੇਸ਼-ਵਿਦੇਸ਼

ਇੰਗਲੈਂਡ : ਲੀਡਸ ’ਚ ਸੀ.ਡੀ.ਆਈ. ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਸ਼ੁਰੂ

ਲੰਡਨ: ਉੱਤਰੀ ਬ੍ਰਿਟੇਨ ਦੇ ਲੀਡਸ ’ਚ ਸਾੜੇ ਕੇ ਸੁਟੇ ਹੋਏ ਗੁਟਕਾ ਸਾਹਿਬ ਮਿਲਣ ਦੇ ਮਾਮਲੇ ’ਚ ਲੀਡਸ ਡਿਸਟ੍ਰਿਕਟ ਸੀ.ਆਈ.ਡੀ. ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਉਸ ਨੂੰ ਐਤਵਾਰ ਨੂੰ ਸਥਾਨਕ ਸਿੱਖਾਂ ਵਲੋਂ ਘਟਨਾ ਦੀ ਸੂਚਨਾ ਮਿਲੀ ਸੀ। ਘਟਨਾ ਸ਼ਹਿਰ ਦੇ ਹੈਡਿੰਗਲੇ ਇਲਾਕੇ ’ਚ 12 ਜੁਲਾਈ ਨੂੰ ਵਾਪਰੀ ਸੀ।

ਵੈਸਟ ਯੌਰਕਸ਼ਾਇਰ ਪੁਲਿਸ ਦੇ ਲੀਡਸ ਡਿਸਟ੍ਰਿਕਟ ਕਮਾਂਡਰ ਸਟੀਵ ਡੋਡਸ ਨੇ ਕਿਹਾ, ‘‘ਇਸ ਤਰ੍ਹਾਂ ਦਾ ਕੋਈ ਵੀ ਜੁਰਮ ਜਿਸ ਨੂੰ ਪੀੜਤ ਜਾਂ ਕੋਈ ਹੋਰ ਵਿਅਕਤੀ ਅਪਣੀ ਜਾਤ ਜਾਂ ਧਰਮ ਪ੍ਰਤੀ ਦੁਸ਼ਮਣੀ ਤੋਂ ਪ੍ਰੇਰਿਤ ਮੰਨਦਾ ਹੈ, ਉਸ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਂਦਾ ਹੈ ਅਤੇ ਅਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।’’

ਉਨ੍ਹਾਂ ਕਿਹਾ, ‘‘ਕਿਸੇ ਸਿੱਖ ਨੂੰ ਬੇਇੱਜ਼ਤ ਕਰਨ ਦੇ ਉਦੇਸ਼ ਨਾਲ ਕਿਸੇ ਵਲੋਂ ਜਾਣਬੁਝ ਕੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾਣੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਲੀਡਸ ਡਿਸਟ੍ਰਿਕਟ ਸੀ.ਆਈ.ਡੀ. ਦੇ ਅਧਿਕਾਰੀਆਂ ਦੀ ਅਗਵਾਈ ’ਚ ਇਕ ਅਪਰਾਧਕ ਜਾਂਚ ਸ਼ੁਰੂ ਕਰ ਦਿਤੀ ਹੈ ਜੋ ਇਸ ਘਟਨਾ ਦੇ ਪੂਰੇ ਹਾਲਾਤ ਨੂੰ ਸਥਾਪਤ ਕਰਨ ਲਈ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਏਗੀ। ਜਾਂਚ ਲਈ ਅਸੀਂ ਵਿਆਪਕ ਪੁੱਛ-ਪੜਤਾਲ ਕਰ ਰਹੇ ਹਾਂ।’’

ਡੋਡਸ ਨੇ ਕਿਹਾ ਕਿ ਪੁਲਿਸ ਬਲ ਇਸ ਗੱਲ ਨੂੰ ਮੰਨਦਾ ਹੈ ਕਿ ਘਟਨਾ ਤੋਂ ਸਥਾਪਤ ਸਿੱਖਾਂ ’ਚ ਚਿੰਤਾ ਦਾ ਮਾਹੌਲ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-