ਮੈਗਜ਼ੀਨ

ਇੰਡੋਨੇਸ਼ੀਆ ਦੇ ਪਸ਼ੂ ਬਾਜ਼ਾਰ ’ਚ ਕੁੱਤਿਆਂ, ਬਿੱਲੀਆਂ ਦੇ ਮਾਸ ਦੀ ਵਿਕਰੀ ਬੰਦ

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਦੇ ਅਧਿਕਾਰੀਆਂ ਨੇ ਇਲਾਕੇ ਦੇ ਇਕ ਬਦਨਾਮ ਪਸ਼ੂ ਬਾਜ਼ਾਰ ’ਚ ਕੁੱਤੇ-ਬਿੱਲੀਆਂ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ’ਤੇ ਪਾਬੰਦੀ ਲਾਉਣ ਦਾ ਸ਼ੁਕਰਵਾਰ ਨੂੰ ਐਲਾਨ ਕੀਤਾ।

ਅਧਿਕਾਰੀਆਂ ਨੇ ਸਥਾਨਕ ਕਾਰਕੁਨਾਂ ਅਤੇ ਕੌਮਾਂਤਰੀ ਹਸਤੀਆਂ ਵਲੋਂ ਇਲਾਕੇ ’ਚ ਕੁੱਤੇ-ਬਿੱਲੀਆਂ ਦੇ ਮਾਸ ਦੀ ਵਿਕਰੀ ’ਤੇ ਰੋਕ ਲਾਉਣ ਲਈ ਕਈ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਵਿਚਕਾਰ ਇਹ ਕਦਮ ਚੁਕਿਆ।

ਪਸ਼ੂਆਂ ’ਤੇ ਤਸ਼ੱਦਦ ਵਿਰੁਧ ਆਵਾਜ਼ ਚੁਕਣ ਵਾਲੇ ਸੰਗਠਨ ਹਿਊਮਨ ਸੁਸਾਇਟੀ ਇੰਟਰਨੈਸ਼ਨਲ (ਐਚ.ਐਸ.ਆਈ.) ਨੇ ਕਿਹਾ ਕਿ ਟੋਮੋਹੋਨ ਐਕਸਟ੍ਰੀਮ ਮਾਰਕਿਟ ਕੁੱਤੇ-ਬਿੱਲੀ ਨੂੰ ਮਾਰਨ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ’ਤੇ ਪਾਬੰਦੀ ਲਾਉਣ ਵਾਲਾ ਇੰਡੋਨੇਸ਼ੀਆ ਦਾ ਪਹਿਲਾ ਅਜਿਹਾ ਪਸ਼ੂ ਬਾਜ਼ਾਰ ਹੋਵੇਗਾ।

ਇਸ ਬਾਜ਼ਾਰ ’ਚ ਕੁੱਤਿਆਂ ਅਤੇ ਬਿੱਲੀਆਂ ਨੂੰ ਜਿਊਂਦਾ ਰਹਿੰਦਿਆਂ ਕੁੱਟਣ ਅਤੇ ਸਾੜਨ ਦੀਆਂ ਤਸਵੀਰਾਂ ਨੇ ਵਿਆਪਕ ਪੱਧਰ ’ਤੇ ਗੁੱਸਾ ਫੈਲ ਗਿਆ ਸੀ। ਟੋਮੋਹੋਨ ਸ਼ਹਿਰ ਦੀ ਮੇਅਰ ਕੈਰਲ ਸੇਂਦੁਕ ਨੇ ਟੋਮੋਹੋਨ ਐਕਸਟ੍ਰੀਮ ਮਾਰਕੀਟ ’ਚ ਕੁੱਤੇ-ਬਿੱਲੀ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ਦੇ ਅੰਤ ਦਾ ਸ਼ੁਕਰਵਾਰ ਨੂੰ ਐਲਾਨ ਕੀਤਾ।

ਐਚ.ਐਸ.ਆਈ. ਨੇ ਕਿਹਾ ਕਿ ਇਹ ਟੋਮੋਹੋਨ ਐਕਸਟ੍ਰੀਮ ਮਾਰਕੀਟ ਦੇ ਬੁੱਚੜਖਾਨਿਆਂ ’ਚ ਮੌਜੂਦ ਜਿਊਂਦਾ ਕੁੱਤੇ-ਬਿੱਲੀਆਂ ਨੂੰ ਬਚਾਏਗਾ ਅਤੇ ਉਨ੍ਹਾਂ ਨੂੰ ਜੰਗਲਾਂ ’ਚ ਛੱਡੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-