ਦੇਸ਼-ਵਿਦੇਸ਼

ਅਮਰੀਕਾ: ਹਸਪਤਾਲ ਵਿੱਚ ਗੋਲੀ ਲੱਗਣ ਕਾਰਨ ਸੁਰੱਖਿਆ ਗਾਰਡ ਦੀ ਮੌਤ


ਪੋਰਟਲੈਂਡ (ਅਮਰੀਕਾ): ਓਰੇਗਨ ਦੇ ਪੋਰਟਲੈਂਡ ਸਥਿਤ ਇਕ ਹਸਪਤਾਲ ਵਿਚ ਗੋਲੀ ਲੱਗਣ ਕਾਰਨ ਇੱਕ ਸੁਰੱਖਿਆ ਗਾਰਡ ਦੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ। ਇਸੇ ਦੌਰਾਨ ਹਮਲੇ ਦਾ ਸ਼ੱਕੀ ਵੀ ਪੁਲੀਸ ਦੀ ਕਾਰਵਾਈ ਵਿੱਚ ਮਾਰਿਆ ਗਿਆ। ਪੋਰਟਲੈਂਡ ਪੁਲੀਸ ਬਿਊਰੋ ਨੇ ਬਿਆਨ ਵਿੱਚ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਹਥਿਆਰਬੰਦ ਹਮਲਾਵਰ ਨੇ ਪੋਰਟਲੈਂਡ ਵਿੱਚ ‘ਲਿਗੇਸੀ ਗੁਡ ਸੈਮੇਰਿਟਨ ਮੈਡੀਕਲ ਸੈਂਟਰ’ ਵਿੱਚ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ ਇੱਕ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-