ਅਮਰੀਕਾ ਦੇ 2 ਹੋਰ ਸੂਬਿਆ ਨੇ ਸਿੱਖ ਧਰਮ ਸਬੰਧੀ ਜਾਣਕਾਰੀ ਨੂੰ ਆਪਣੇ ਸਿਲੇਬਸ ‘ਚ ਕੀਤਾ ਸ਼ਾਮਲ

ਵਾਸ਼ਿੰਗਟਨ: ਅਮਰੀਕਾ ਵਿਚ ਹੁਣ 24 ਮਿਲੀਅਨ ਤੋਂ ਵੀ ਵੱਧ ਵਿਦਿਆਰਥੀ ਸਿੱਖ ਧਰਮ ਬਾਰੇ ਜਾਣ ਸਕਣਗੇ। ਦਰਅਸਲ ਅਮਰੀਕਾ ਦੇ 2 ਹੋਰ ਸੂਬਿਆਂ ਨੇ ਨਵੇਂ ਸਮਾਜਿਕ ਸਿੱਖਿਆ ਨਿਯਮਾਂ ਦੇ ਹੱਕ ਵਿੱਚ ਵੋਟ ਦਿੱਤੀ ਹੈ, ਜਿਸ ਵਿੱਚ ਪਹਿਲੀ ਵਾਰ ਸਿੱਖ ਧਰਮ ਨੂੰ ਉਨ੍ਹਾਂ ਦੇ ਸਕੂਲ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ।

ਯੂਟਾਹ ਅਤੇ ਮਿਸੀਸਿਪੀ ਹਾਲ ਹੀ ਵਿੱਚ ਅਮਰੀਕਾ ਦੇ 15ਵੇਂ ਅਤੇ 16ਵੇਂ ਅਜਿਹੇ ਸੂਬੇ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਸਮਾਜਿਕ ਸਿੱਖਿਆ ਅਧਿਐਨ ਦੇ ਸਿਲੇਬਸ ਵਿੱਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ। ਨਵੇਂ ਮਾਪਦੰਡ ਯੂਟਾਹ ਵਿੱਚ 606,000 ਵਿਦਿਆਰਥੀਆਂ ਅਤੇ ਮਿਸੀਸਿਪੀ ਵਿੱਚ 457,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰਨਗੇ। ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿੱਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿੱਚ ਯੋਗਦਾਨ ਪਾਇਆ ਹੈ।

Leave a Reply