200 ਤੋਂ ਵੱਧ ਵਾਹਨ ਆਪਸ ‘ਚ ਟਕਰਾਏ

ਬੀਜਿੰਗ:ਚੀਨ ਵਿਚ ਬੁੱਧਵਾਰ ਸਵੇਰੇ ਬਹੁਤ ਸੰਘਣੀ ਧੁੰਦ ਕਾਰਨ ਹੇਨਾਨ ਸੂਬੇ ਦੇ ਕੇਂਦਰੀ ਚੀਨੀ ਸ਼ਹਿਰ ਝੇਂਗਜ਼ੂ ਵਿੱਚ ਇੱਕ ਪੁਲ ‘ਤੇ ਦਰਜਨਾਂ ਵਾਹਨ ਹਾਦਸਾਗ੍ਰਸਤ ਹੋ ਗਏ। ਦੇਸ਼ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।ਸੋਸ਼ਲ ਮੀਡੀਆ ‘ਤੇ ਘਟਨਾ ਸਬੰਧੀ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕਈ ਕਾਰਾਂ ਅਤੇ ਟਰੱਕਾਂ ਨੂੰ ਇੱਕ ਦੂਜੇ ਨਾਲ ਟਕਰਾਉਂਦੇ ਹੋਏ ਅਤੇ ਜ਼ੇਂਗਜਿਨ ਹੁਆਂਗੇ ਬ੍ਰਿਜ ‘ਤੇ ਢੇਰ ਹੁੰਦੇ ਦੇਖਿਆ ਜਾ ਸਕਦਾ ਹੈ। ਸੀਸੀਟੀਵੀ ਅਨੁਸਾਰ ਹਾਦਸੇ ਵਾਲੀ ਥਾਂ ‘ਤੇ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਫਾਇਰ ਵਿਭਾਗ ਪੁਲ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗਾ ਹੋਇਆ ਹੈ।

ਸਥਾਨਕ ਟੈਲੀਵਿਜ਼ਨ ਮੁਤਾਬਕ ਘਟਨਾ ਵਾਲੀ ਥਾਂ ‘ਤੇ ਪਹੁੰਚੀ ਬਚਾਅ ਟੀਮ ਦਾ ਮੁਢਲਾ ਅੰਦਾਜ਼ਾ ਹੈ ਕਿ ਹਾਦਸੇ ‘ਚ 200 ਤੋਂ ਵੱਧ ਵਾਹਨ ਸ਼ਾਮਲ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜ਼ੇਂਗਜ਼ੂ ਟਰੈਫਿਕ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਮੁਤਾਬਕ ਸਥਾਨਕ ਟਰੈਫਿਕ ਪੁਲਸ ਨੇ ਧੁੰਦ ਦੇ ਮੌਸਮ ਕਾਰਨ ਦੋ ਘੰਟੇ ਪਹਿਲਾਂ ਸਾਰੇ ਵਾਹਨਾਂ ਨੂੰ ਪੁਲ ਤੋਂ ਲੰਘਣ ‘ਤੇ ਪਾਬੰਦੀ ਲਗਾ ਦਿੱਤੀ ਸੀ।

Leave a Reply