ਦੱਖਣੀ ਅਫਰੀਕਾ ’ਚ ਡੋਵਾਲ ਦੀ ਚੀਨੀ ਦੂਤ ਵਾਂਗ ਨਾਲ ਮੀਟਿੰਗ
ਜੋਹਾਨਸਬਰਗ: ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਚੀਨੀ ਪ੍ਰਭਾਵਸ਼ਾਲੀ ਦੂਤ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਸ੍ਰੀ ਡੋਵਾਲ ਅਤੇ ਵਾਂਗ ਨੇ ਸੋਮਵਾਰ ਨੂੰ ‘ਫ੍ਰੈਂਡਜ਼ ਆਫ ਬ੍ਰਿਕਸ’ ਦੀ ਬੈਠਕ ਦੌਰਾਨ ਮੁਲਾਕਾਤ ਕੀਤੀ। ਵਾਂਗ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵਿੱਚ ਵਿਦੇਸ਼ੀ ਮਾਮਲਿਆਂ ਦੇ ਕਮਿਸ਼ਨ ਦਫ਼ਤਰ ਦੇ ਡਾਇਰੈਕਟਰ ਹਨ। ਦੋਵਾਂ ਦੀ ਮੁਲਾਕਾਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਾਂਗ ਵਿਚਾਲੇ ਹੋਈ ਮੀਟਿੰਗ ਤੋਂ ਕੁਝ ਦਿਨ ਬਾਅਦ ਹੋਈ ਹੈ।