ਫੀਚਰਜ਼ਫ਼ੁਟਕਲ

ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਸਿਆਸੀ ਸਖ਼ਸ਼ੀਅਤਾਂ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਪ੍ਰਗਟਾਇਆ ਦੁਖ

ਚੰਡੀਗੜ੍ਹ:“ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ”… ਇਹ ਆਵਾਜ਼ ਹੁਣ ਸਦਾ ਲਈ ਖਾਮੋਸ਼ ਹੋ ਗਈ ਹੈ. ਇੰਝ ਜਾਪਦਾ ਹੈ ਕਿ ਅੱਜ ਪੰਜਾਬੀ ਸੰਗੀਤ ਦੀ ਦੁਨੀਆਂ ਲਈ ਕਾਲਾ ਦਿਨ ਚੜ੍ਹਿਆ ਹੈ। 64 ਸਾਲ ਦੇ ਸੁਰਿੰਦਰ ਛਿੰਦਾ ਨੇ ਡੀਐਮਸੀ ਹਸਪਤਾਲ ਲੁਧਿਆਣਾ ਵਿਚ 20 ਦਿਨਾਂ ਤੋਂ  ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਹਮੇਸ਼ਾ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਉਨ੍ਹਾਂ ਦੀ ਆਵਾਜ਼ ਭਾਵੇ ਬੰਦ ਹੋ ਗਈ ਹੈ ਪਰ ਉਨ੍ਹਾਂ ਨੂੰ ਭੁਲਿਆ ਨਹੀਂ ਜਾ ਸਕਦਾ, ਇਹ ਆਵਾਜ਼ ਦੀ ਗੂੰਜ ਸਦਾ ਸਾਡੇ ਕੰਨਾਂ ਵਿਚ ਰਹੇਗੀ।

ਦਸ ਦਈਏ ਕਿ ਆਪਣੀ ਸੁਰੀਲੀ ਆਵਾਜ਼ ਅਤੇ ਲੋਕ ਗੀਤ ਪੇਸ਼ ਕਰਨ ਦੇ ਵਿਲੱਖਣ ਸਟਾਈਲ ਲਈ ਜਾਣੇ ਜਾਂਦੇ  ਸੁਰਿੰਦਰ ਛਿੰਦਾ ਨੇ ਕੁਝ ਦਿਨ ਪਹਿਲਾਂ ਹਸਪਤਾਲ ‘ਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਸ਼ਰੀਰ  ‘ਚ ਇਨਫੈਕਸ਼ਨ ਵਧ ਗਈ ਸੀ।ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।ਅੱਜ ਉਨ੍ਹਾਂ ਦੇ ਸਾਹਾਂ ਦੀ ਡੌਰ ਟੁੱਟ ਜਾਣ ਦੀ ਖ਼ਬਰ ਨੇ ਹਰ ਪਾਸੇ ਮਾਹੌਲ ਗ਼ਮਗੀਨ ਕਰ ਦਿਤਾ ਹੈ। ਵੈਰਾਗ ਦੇ ਇਸ ਸਮਾਚਾਰ ਨੇ ਸ਼ੋਕ ਦੀ ਲਹਿਰ ਪੈਦਾ ਕਰ ਦਿਤੀ ਹੈ।ਵੱਖ ਵੱਖ ਮਸ਼ਹੂਰ ਹਸਤੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਦੇ ਜ਼ਿੰਦਗੀ ਦੀ ਆਖ਼ਿਰੀ ਜੰਗ ਹਾਰਣ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ ਦੇ ਸੀ ਐਮ ਭਗਵੰਤ ਮਾਨ ਨੇ ਸੁਰਿੰਦਰ ਛਿੰਦਾ ਦੀ ਮੌਤ ਤੇ ਟਵੀਟ ਕਰਦਿਆਂ ਲਿਖਿਆ “ਉੱਘੇ ਗਾਇਕ ਸੁਰਿੰਦਰ ਸ਼ਿੰਦਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ, ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਖ਼ਾਮੋਸ਼ ਹੋ ਗਈ”।

ਇਸ ਤੋਂ ਇਲਾਵਾ ਦੀਪਕ ਬਾਲੀ  ਲੋਕ ਗਾਇਕੀ ਦੇ ਖੇਤਰ ‘ਚ ਗੂੰਜਦੀ ਇਹ ਆਵਾਜ਼ ਅੱਜ ਖ਼ਾਮੋਸ਼ ਹੋ ਗਈ। 1975 ਤੋਂ ਗਾਇਕੀ ਸ਼ੁਰੂ ਕਰ ਕੇ ਅਨੇਕਾਂ ਗੀਤ ਪੰਜਾਬੀਆਂ ਦੀ ਝੋਲੀ ‘ਚ ਪਾ ਕੇ ਅੱਜ ਇਹ ਪੰਜਾਬੀ ਗਾਇਕਾਂ ਦਾ ਸੂਰਮਾ ਰੁਖ਼ਸਤ ਹੋ ਗਿਆ। ‘ਪੁੱਤ ਜੱਟਾਂ ਦੇ’, ‘ਜਿਊਣਾ ਮੌੜ’ ਸਾਨੂੰ ਹਮੇਸ਼ਾਂ ਯਾਦ ਰਹਿਣਗੇ।

ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਸੁਰਿੰਦਰ ਸ਼ਿੰਦਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਸੰਗੀਤ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮਾਨ ਨੇ ਇੱਕ ਟਵੀਟ ਵਿੱਚ ਕਿਹਾ, “ਪੰਜਾਬੀ ਲੋਕ ਗਾਇਕੀ ਦੇ ਸੁਨਹਿਰੀ ਦੌਰ ਦਾ ਅੰਤ ਹੋ ਗਿਆ ਹੈ।

photo

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿੰਦਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਆਪਣੀ ਪੋਸਟ ਵਿੱਚ ਕਿਹਾ, “ਪੰਜਾਬੀ ਸੰਗੀਤ ਵਿੱਚ ਉਹਨਾਂ ਦਾ ਯੋਗਦਾਨ ਅਨਮੋਲ ਹੈ। ਉਹਨਾਂ ਦੀ ਇੱਕ ਅਦਭੁਤ ਤਾਕਤਵਰ ਆਵਾਜ਼ ਸੀ। ਸ਼ਿੰਦਾ ਜੀ ਨੂੰ ਦੁਨੀਆ ਭਰ ਵਿੱਚ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਦੁਆਰਾ ਯਾਦ ਕੀਤਾ ਜਾਵੇਗਾ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ,”

photo

ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ “ਆਪਣੀ ਬੁਲੰਦ ਆਵਾਜ਼ ਰਾਹੀਂ ਦੇਸ਼ਾਂ ਵਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਾਲੇ ਮਹਾਨ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਅਫਸੋਸ ਹੋਇਆ। ਸੁਰਿੰਦਰ ਸ਼ਿੰਦਾ ਆਪਣੇ ਗੀਤਾਂ ਰਾਹੀਂ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ। ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ।”

photo

ਗੁਰਲੇਜ਼ ਅਖਤਰ ਨੇ ਮਹਿਰੂਮ ਸੁਰਿੰਦਰ ਛਿੰਦਾ ਲਈ ਅਰਦਾਸ ਕਰਦੇ ਹੋਏ ਲਿਖਿਆ “ਰੱਬੀ ਰੂਹ ਸੁਰਿੰਦਰ ਸ਼ਿੰਦਾ ਜੀ ਆਪਣਾ ਸ਼ਰੀਰਕ ਸਫ਼ਰ ਪੂਰਾ ਕਰਕੇ ਅੱਜ ਨਿੱਜ ਘਰ ਚਲੇ ਗਏ ਹਨ, ਅਕਾਲ ਪੁਰੱਖ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।”

photo

ਗੁੱਗੂ ਗਿੱਲ ਨੇ ਦੁਖੀ ਮਨ ਨਾਲ ਟਵੀਟ ਕਰ ਲਿਖਿਆ “ਮੇਰੇ ਪਰਿਵਾਰ ਦੇ ਬਹੁਤ ਨਜ਼ਦੀਕੀ ਦੋਸਤ, ਮੇਰੇ ਵੱਡੇ ਵੀਰ ਸ਼ਿਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ.ਬੇਹੱਦ ਅਫਸੋਸ ਤੇ ਦੁੱਖ ਹੋਇਆ… ਗਾਇਕੀ ਦੇ ਇੱਕ ਯੁਗ ਦਾ ਅੱਜ ਅੰਤ ਹੋ ਗਿਆ ਹੈ”।

photo

ਸਰਬਜੀਤ ਚੀਮਾ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਟਵੀਟ ਕੀਤਾ “ਯਕੀਨ ਨਹੀਂ ਆ ਰਿਹਾ.. ਰਬ ਦੀ ਰੱਜੇ ਵਿਚ ਹੀ ਰਹਿਣ ਦਾ ਫਾਇਦਾ ਹੈ.ਸ਼ਿੰਦਾ ਪੁੱਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

photo

ਇਸ ਖ਼ਬਰ ਬਾਰੇ ਕੁਮੈਂਟ ਕਰੋ-