ਪੰਜਾਬ

ਦਿੱਲੀ ਮਾਡਲ: ਪਿਸਤੌਲ ਦਿਖਾ ਕੇ ਦਿਨ ਦਿਹਾੜੇ 30 ਹਜ਼ਾਰ ਰੁਪਏ ਲੁੱਟੇ

ਮਲੋਟ : ਇਥੇ ਦਾਨੇਵਾਲਾ ਚੌਕ ਵਿੱਚ ਕੰਪਿਊਟਰ ਦੀ ਦੁਕਾਨ ਸੰਨਰਾਈਜ਼ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 30 ਹਜ਼ਾ ਰੁਪਏ ਲੁੱਟ ਲਏ। ਦੁਕਾਨ ਮਾਲਕ ਸਾਹਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਅੰਦਰ ਦੋ ਨਕਾਬਪੋਸ਼ ਲੁਟੇਰੇ ਆਏ ਤੇ 10 ਹਜ਼ਾਰ ਰੁਪਏ ਟਰਾਂਸਫਰ ਕਰਾਉਣ ਬਾਰੇ ਕਹਿਣ ਲੱਗੇ। ਜਿਓਂ ਹੀ ਉਹ ਉਸ ਦੇ ਕਾਊਂਟਰ ਦੇ ਨਜ਼ਦੀਕ ਹੋਏ ਤਾਂ ਇੱਕ ਨੇ ਰਾਡ ਅਤੇ ਦੂਜੇ ਨੇ ਪਿਸਤੌਲ ਕੱਢ ਲਿਆ ਅਤੇ ਕਹਿਣ ਲੱਗੇ ਕਿ ਗੱਲ੍ਹਾ ਖੋਲ੍ਹ। ਉਸ ਨੇ ਗੱਲ੍ਹਾ ਖੋਲ੍ਹ ਦਿੱਤਾ, ਜਿਸ ਵਿੱਚ 25 ਤੋਂ 30 ਹਜ਼ਾਰ ਰੁਪਏ ਸਨ, ਉਹ ਲੁੱਟ ਕੇ ਫ਼ਰਾਰ ਹੋ ਗਏ। ਸਾਹਿਲ ਨੇ ਦੱਸਿਆ ਕਿ ਉਸ ਤੋਂ ਹੇਠਲੇ ਗੱਲੇ ਵਿੱਚ ਕਰੀਬ 2 ਲੱਖ ਰੁਪਏ ਸਨ, ਜਿਨ੍ਹਾਂ ਦਾ ਬਚਾਅ ਹੋ ਗਿਆ। ਸਾਹਿਲ ਨੇ ਦੱਸਿਆ ਕਿ ਮਗਰੋਂ ਪਤਾ ਲੱਗਿਆ ਕਿ ਲੁਟੇਰੇ ਵਰਨਾ ਕਾਰ ਵਿੱਚ ਆਏ ਸਨ। ਇੱਕ ਕਾਰ ਦੀ ਡਰਾਈਵਰ ਸੀਟ ’ਤੇ ਬੈਠਾ ਰਿਹਾ ਤੇ ਕਾਰ ਸਟਾਟਰ ਕਰਕੇ ਖੜ੍ਹਾ ਰਿਹਾ, ਜਦਕਿ ਦੂਜੇ ਦੋ ਸਾਥੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-