ਪੰਜਾਬਫੀਚਰਜ਼

PRTC ਦੀ ਬੱਸ ਭਜਾ ਕੇ ਲੈ ਗਿਆ ‘ਨਸ਼ੇੜੀ’, ਬੋਲਿਆ, ਸ਼ਰਾਬ ਪੀਤੀ ਹੋਈ ਸੀ ਨਸ਼ੇ ‘ਚ ਪਤਾ ਨਹੀਂ ਲੱਗਿਆ

ਪਟਿਆਲਾ – ਸਮਾਣਾ ਇਲਾਕੇ ‘ਚੋਂ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੀ.ਆਰ.ਟੀ.ਸੀ ਦੀ ਬੱਸ ਚੋਰੀ ਹੋ ਗਈ। ਦੱਸਿਆ ਜਾ ਰਿਹਾ ਹੈ ਇਕ ਨਸ਼ੇੜੀ ਬੱਸ ਨੂੰ 8 ਕਿਲੋਮੀਟਰ ਦੂਰ ਪਿੰਡ ਦੌਦੜਾ ਤੱਕ ਲੈ ਗਿਆ ਤੇ ਕਾਫ਼ੀ ਸਮਾਂ ਪਿੰਡ ਕੋਲ ਖੜ੍ਹੀ ਕਰ ਕੇ ਵਿਚ ਸੁੱਤਾ ਰਿਹਾ। ਜਦੋਂ ਪਿੰਡ ਵਾਲਿਆਂ ਨੇ ਬੱਸ ਖੜ੍ਹੀ ਵੇਖੀ ਤਾਂ ਪੁਲਿਸ ਨੂੰ ਬੁਲਾਇਆ।

ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ। ਉਹ ਖਾਧੀ-ਪੀਤੀ ਵਿਚ ਇਹ ਕੰਮ ਕਰ ਬੈਠਾ। ਜਾਣਕਾਰੀ ਮੁਤਾਬਕ ਜਦੋਂ ਡਰਾਈਵਰ ਅਤੇ ਕੰਡਕਟਰ ਬੱਸ ਦੇ ਅੰਦਰ ਨਹੀਂ ਸਨ ਤਾਂ ਮੁਲਜ਼ਮ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਬੱਸ ਭਜਾ ਕੇ ਲੈ ਗਿਆ। ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ਉਤੇ ਚੱਲਦੀ ਹੈ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਦੀ ਤਰ੍ਹਾਂ ਇਸ ਬੱਸ ਨੂੰ ਪਿੰਡ ਤਲਵੰਡੀ ਮਲਿਕ ਵਿਖੇ ਖੜ੍ਹੀ ਕਰਦੇ ਹਨ ਅਤੇ ਘਰ ਚਲੇ ਜਾਂਦੇ ਹਨ ਪਰ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-