ਦੇਸ਼-ਵਿਦੇਸ਼ਫੀਚਰਜ਼

ਕੈਨੇਡਾ: 63 ਕਿਲੋ ਕੋਕੀਨ ਸਮੇਤ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ: ਕੈਨੇਡਾ ਸਰਹੱਦ ’ਤੇ 63 ਕਿਲੋ ਕੋਕੀਨ ਸਮੇਤ ਭਾਰਤੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰੀਪੋਰਟਾਂ ਮੁਤਾਬਕ ਬੀਤੇ ਦਿਨੀਂ ਐਮਰਸਨ-ਮੈਨੀਟੋਬਾ ਬਾਰਡਰ ਤੋਂ ਟਰੱਕ ਰਾਹੀਂ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਹੇਠ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਡਰਾਈਵਰ ਦੀ ਪਛਾਣ ਵਰਿੰਦਰ ਕੌਸ਼ਿਕ, ਵਾਸੀ ਵਿਨੀਪੈਗ, ਮੈਨੀਟੋਬਾ ਹੋਈ ਹੈ। ਬਰਾਮਦ ਕੋਕੀਨ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-