ਪੰਜਾਬਫੀਚਰਜ਼

ਜ਼ੀਰਾ ਵਿਖੇ ਦਿਨ ਦਿਹਾੜੇ ਪੱਤਰਕਾਰ ‘ਤੇ ਕੀਤਾ ਹਮਲਾ

ਜ਼ੀਰਾ : ਜ਼ੀਰਾ ਤੋਂ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਦਿਨ ਦਿਹਾੜੇ  ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ। ਜਾਣਕਾਰੀ ਅਨੁਸਾਰ ਇਥੋਂ ਦੇ ਇਕ ਪੱਤਰਕਾਰ ਦੀਪਕ ਭਾਰਗੋ ਵਲੋਂ ਇਕ ਹੋਰ ਪੱਤਰਕਾਰ ਸਤੀਸ਼ ਵਿੱਜ ਦੇ ਦਫ਼ਤਰ ਪਹੁੰਚ ਕੇ ਹਮਲਾ ਕਰ ਦਿਤਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਔਰਤ ਦੀ ਵੀਡੀਉ ਸਾਹਮਣੇ ਆਈ ਸੀ ਜਿਸ ਵਿਚ ਉਸ ਨੇ ਪੱਤਰਕਾਰ ਦੀਪਕ ਭਾਰਗੋ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਔਰਤ ਦਾ ਕਹਿਣਾ ਸੀ ਕਿ ਉਹ ਬਜਰੰਗ ਭਵਨ ਮੰਦਰ ਵਿਖੇ ਮੱਥਾ ਟੇਕਣ ਗਏ ਸਨ ਅਤੇ ਪੁੱਤਰ ਦੀ ਅਰਦਾਸ ਕਰਵਾਈ ਤਾਂ ਪੱਤਰਕਾਰ ਦੀਪਕ ਭਾਰਗੋ ਨੇ ਮਖੌਲ ਕੀਤਾ ਕਿ ਮਾਤਾ ਦੇ ਜਾ ਕੇ ਜਾਂ ਮੰਦਰਾਂ ਵਿਚ ਆ ਕੇ ਪੁੱਤਰ ਨਹੀਂ ਮਿਲਦੇ।

ਉਸ ਔਰਤ ਦੀ ਇਹ ਵੀਡੀਉ ਜਦ ਇਕ ਪੱਤਰਕਾਰ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਤਾਂ ਇਸ ਤੋਂ ਖਫ਼ਾ ਹੋ ਕੇ ਪੱਤਰਕਾਰ ਦੀਪਕ ਭਾਰਗੋ ਅਪਣੇ ਕੁਝ ਸਾਥੀਆਂ ਨਾਲ ਉਸ ਦੇ ਦਫ਼ਤਰ ਪਹੁੰਚ ਗਿਆ ਅਤੇ ਤਲਵਾਰਾਂ ਨਾਲ ਹਮਲਾ ਕੀਤਾ।‌

ਪੀੜਤ ਧਿਰ ਦਾ ਕਹਿਣਾ ਹੈ ਕਿ ਤਲਵਾਰਾਂ ਅਤੇ ਬੰਦੂਕਾਂ ਦੇ ਨਾਲ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੱਤਰਕਾਰ ਸਤੀਸ਼ ਵਿੱਜ ਦੇ ਦਫ਼ਤਰ ਵਿਚ ਹਮਲੇ ਕੀਤਾ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਾਨੂੰਨ ਮੁਤਾਬਕ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਅਪੀਲ ਕੀਤੀ ਹੈ।‌

ਇਸ ਖ਼ਬਰ ਬਾਰੇ ਕੁਮੈਂਟ ਕਰੋ-