ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਭਟੋਏ ਨਗਰ ਨਿਗਮ ਮੋਰਿੰਡਾ ਦੇ ਬਣੇ ਪ੍ਰਧਾਨ
ਰੂਪਨਗਰ: ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਭਟੋਏ ਨੂੰ ਨਗਰ ਨਿਗਮ ਮੋਰਿੰਡਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਜਗਦੇਵ ਸਿੰਘ ਭਟੋਏ ਦੇ ਵਿਰੋਧ ਵਿਚ ਗੁਰਪ੍ਰੀਤ ਕੌਰ ਸੀ, ਜਿਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਰਥਨ ਦਿਤਾ ਸੀ।
ਨਗਰ ਨਿਗਮ ਮੋਰਿੰਡਾ ਦੇ ਨਵੇਂ ਪ੍ਰਧਾਨ ਦੀ ਚੋਣ ਵਿੱਚ ਜਗਦੀਸ਼ ਸਿੰਘ ਨੂੰ 9 ਜਦਕਿ ਗੁਰਪ੍ਰੀਤ ਕੌਰ ਨੂੰ ਸਿਰਫ਼ 4 ਵੋਟਾਂ ਹੀ ਮਿਲੀਆਂ। ਜਦਕਿ ਅੰਮ੍ਰਿਤਪਾਲ ਸਿੰਘ ਖੱਟੜਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।