ਅਜੀਤਵਾਲ: ਇਥੇ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਸ੍ਰੀ ਚੇਤਨਿਆ ਟੈਕਨੋ ਸਕੂਲ ਅਤੇ ਗੁਰੂਕੁਲ ਸਕੂਲ ਮਹਿਣਾ ਦੀਆਂ ਬੱਸਾਂ ਦੀ ਟਰੱਕ ਨਾਲ ਟੱਕਰ ਹੋਣ ਕਾਰਨ 15 ਬੱਚੇ ਜ਼ਖ਼ਮੀ ਹੋ ਗਏ। 5 ਬੱਚਿਆਂ ਦੀ ਹਾਲਤ ਗੰਭੀਰ ਹੈ। ਸ੍ਰੀ ਚੇਤੱਨਿਆ ਟੈਕਨੋ ਸਕੂਲ ਅਤੇ ਗੁਰੂਕੁਲ ਸਕੂਲ ਮਹਿਣਾ ਸਕੂਲ ਬੱਸਾਂ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਸਨ। ਇੰਨੇ ਨੂੰ ਪਿੱਛੋਂ ਆ ਰਹੇ ਟਰੱਕ ਨੇ ਗੁਰੂਕੁਲ ਸਕੂਲ ਦੀ ਬੱਸ ਨੂੰ ਟੱਕਰ ਮਾਰੀ ਤੇ ਗੁਰੂਕੁਲ ਸਕੂਲ ਬੱਸ ਅੱਗੇ ਜਾ ਰਹੀ ਚੇਤਨਿਆ ਸਕੂਲ ਬੱਸ ਵਿੱਚ ਵੱਜੀ। ਇਨ੍ਹਾਂ ਵਿੱਚੋਂ ਇਕ ਬੱਸ ਉਲਟ ਗਈ।