ਯੂ.ਜੀ.ਸੀ. ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਇਨ੍ਹਾਂ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਨਹੀਂ
ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਬੁਧਵਾਰ ਨੂੰ 20 ਯੂਨੀਵਰਸਿਟੀਆਂ ਨੂੰ ‘ਫਰਜ਼ੀ’ ਕਰਾਰ ਦਿਤਾ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿਤਾ ਹੈ। ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ ਹੈ, ਜੋ ਕਿ ਸਭ ਤੋਂ ਵੱਧ ਹੈ।
ਅਜਿਹੀਆਂ ਸੰਸਥਾਵਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀਆਂ ‘ਫਰਜ਼ੀ’ ਹਨ। ਯੂ.ਜੀ.ਸੀ. ਦੇ ਅਨੁਸਾਰ, ਦਿੱਲੀ ’ਚ ਅੱਠ ‘ਫ਼ਰਜ਼ੀ’ ਯੂਨੀਵਰਸਿਟੀਆਂ ਹਨ – ‘ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼’, ‘ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ’, ਦਰਿਆਗੰਜ, ‘ਯੂਨਾਈਟਡ ਨੈਸ਼ਨਜ਼ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ’, ‘ਏ.ਡੀ.ਆਰ.-ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ’, ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜਨੀਅਰਿੰਗ’, ‘ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਇਮੈਂਟ ਐਂਡ ਸਪਿਰਿਚੁਅਲ ਯੂਨੀਵਰਸਿਟੀ’।
ਬਦਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੋਸਾਇਟੀ (ਕਰਨਾਟਕ), ਸੇਂਟ ਜੌਨਜ਼ ਯੂਨੀਵਰਸਿਟੀ (ਕੇਰਲਾ), ਰਾਜਾ ਅਰਬੀਕ ਯੂਨੀਵਰਸਿਟੀ (ਮਹਾਰਾਸ਼ਟਰ) ਅਤੇ ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ (ਪੁਡੂਚੇਰੀ) ਵੀ ਇਸ ਸੂਚੀ ’ਚ ਸ਼ਾਮਲ ਹਨ।