ਦੇਸ਼-ਵਿਦੇਸ਼

ਮੈਕਸੀਕੋ ‘ਚ ਟਰੇਨ ਅਤੇ ਬੱਸ ਦੀ ਟੱਕਰ, 7 ਦੀ ਮੌਤ, 17 ਜ਼ਖਮੀ

ਕਵੇਰੇਟਾਰੋ: ਮੈਕਸੀਕੋ ਦੇ ਕਵੇਰੇਟਾਰੋ ਰਾਜ ਦੇ ਐਲ ਮਾਰਕੇਸ ਸ਼ਹਿਰ ਵਿਚ ਰੇਲ ਗੱਡੀ ਤੇ ਇਕ ਛੋਟੀ ਯਾਤਰੀ ਬੱਸ  ਦੀ ਆਪਸ ਵਿਚ ਟੱਕਰ ਹੋ ਗਈ। ਇਸ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 17 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਐਲ ਮਾਰਕੇਸ ਟਾਊਨਸ਼ਿਪ ਦੇ ਸਿਵਲ ਡਿਫੈਂਸ ਚੀਫ ਅਲੇਜੈਂਡਰੋ ਵਾਜ਼ਕੁਏਜ਼ ਮੇਲਾਡੋ ਨੇ ਕਿਹਾ ਕਿ 17 ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਕਵੇਰੇਟਾਰੋ  ਸੂਬੇ ਦੇ ਗ੍ਰਹਿ ਸਕੱਤਰ ਗੁਆਡਾਲੁਪੇ ਮੁੰਗੁਆ ਨੇ ਦਸਿਆ ਕਿ ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਮੌਕੇ ਦੀਆਂ ਤਸਵੀਰਾਂ ਵਿਚ ਬੱਸ ਦਾ ਮਲਬਾ ਪਟੜੀ ਦੇ ਇੱਕ ਪਾਸੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ। ਟੱਕਰ ਕਾਰਨ ਰੇਲ ਬੱਸ ਨੂੰ ਪਟੜੀ ‘ਤੇ ਕਰੀਬ 50 ਗਜ਼ (ਮੀਟਰ) ਤੱਕ ਘਸੀਟ ਕੇ ਲੈ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-