ਫ਼ੁਟਕਲ

ਟਮਾਟਰ ਲੈ ਕੇ ਜਾ ਰਹੇ ਕਿਸਾਨ ‘ਤੇ ਬਦਮਾਸ਼ਾਂ ਨੇ ਕੀਤਾ ਹਮਲਾ

ਆਂਧਰਾ ਪ੍ਰਦੇਸ਼  : ਚਿਤੂਰ ਜ਼ਿਲ੍ਹੇ ‘ਚ ਬਾਜ਼ਾਰ ਟਮਾਟਰ ਲੈ ਕੇ ਜਾ ਰਹੇ ਕਿਸਾਨ ਨੂੰ ਰਸਤੇ ‘ਚ ਬਦਮਾਸ਼ਾਂ ਨੇ ਲੁੱਟ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਬਦਮਾਸ਼ਾਂ ਦੇ ਇਕ ਸਮੂਹ ਨੇ ਟਮਾਟਰ ਲੈ ਕੇ ਜਾ ਰਹੇ ਕਿਸਾਨ ‘ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕਰ ਦਿਤਾ।

ਇੰਨਾ ਹੀ ਨਹੀਂ ਸਗੋਂ ਉਕਤ ਬਦਮਾਸ਼ ਕਿਸਾਨ ਲੋਕਾ ਰਾਜ ਕੋਲੋਂ 4.5 ਲੱਖ ਰੁਪਏ ਨਕਦੀ ਅਤੇ ਟਮਾਟਰ ਵੀ ਲੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਕਿਸਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸਥਾਨਕ ਮੀਡੀਆ ਰੀਪੋਰਟਾਂ ਮੁਤਾਬਕ ਕਿਸਾਨ ਲੋਕਾ ਰਾਜ ਮੰਡੀ ਵਿਚ ਟਮਾਟਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਹੀ ਬਦਮਾਸ਼ਾਂ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਬਦਮਾਸ਼ਾਂ ਨੇ ਉਸ ‘ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਕੋਲੋਂ ਲੁੱਟ ਕਰ ਕੇ ਫਰਾਰ ਹੋ ਗਏ।

ਉਧਰ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਉਨ੍ਹਾਂ ਬਦਮਾਸ਼ਾਂ ਵਿਰੁਧ ਪਰਚਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-