ਚੌਥੇ ਸ਼ੋਟੋਕਾਨ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਗੰਭੀਰਪੁਰ ਲੋਅਰ ਦੇ ਤਿੰਨ ਵਿਦਿਆਰਥੀ ਨੇ ਗੱਡੇ ਝੰਡੇ
ਸ਼੍ਰੀ ਅਨੰਦਪੁਰ ਸਾਹਿਬ- ਇਲਾਕੇ ਦੇ ਪ੍ਰਸਿੱਧ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਾਣੇ ਜਾਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਚੌਥੇ ਸ਼ੋਟੋਕਾਨ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2025 ਜੋ ਕਿ ਬੰਗਿਆਂ ( ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ/ ਨਵਾਂਸ਼ਹਿਰ ) ਵਿਖੇ ਆਯੋਜਿਤ ਹੋਈ , ਇਸ ਵਿੱਚ ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਸਰਤਾਜ ਸਿੰਘ ਸਪੁੱਤਰ ਸ਼੍ਰੀ ਜਸਵੀਰ ਸਿੰਘ ਜਮਾਤ ਤੀਸਰੀ ਨੇ ਤੀਸਰੀ ਪੁਜੀਸ਼ਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ , ਚੌਥੀ ਜਮਾਤ ਦੇ ਸੁਖਮਨ ਸਿੰਘ ਸਪੁੱਤਰ ਸ਼੍ਰੀ ਸੁਖਦੇਵ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਲ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਤੇ ਚੌਥੀ ਜਮਾਤ ਦੇ ਹਰਸਾਹਿਬ ਸਿੰਘ ਸਪੁੱਤਰ ਸ਼੍ਰੀ ਮਨਜੀਤ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕਰਕੇ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹਨਾਂ ਤਿੰਨਾਂ ਵਿਦਿਆਰਥੀਆਂ ਦੇ ਕੋਚ ਸ਼੍ਰੀ ਰਵਿੰਦਰ ਸਿੰਘ ਮੋਨੂੰ ਅਗੰਮਪੁਰ ਵਾਲਿਆਂ ਨੇ ਵੀ ਇਹਨਾਂ ਨੂੰ ਵਧਾਈ ਦਿੱਤੀ ਤੇ ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਤੇ ਇਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਕੋਚ ਨੂੰ ਵਧਾਈ ਦਿੱਤੀ ਤੇ ਇਹਨਾਂ ਦੇ ਸਮੁੱਚੇ ਸਹਿਯੋਗ ਤੇ ਸਮਰਪਣ ਨੂੰ ਵੀ ਸਲਾਮ ਕੀਤਾ। ਇਸ ਮੌਕੇ ਸਕੂਲ ਸਟਾਫ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ , ਅਮਨਦੀਪ ਸਿੰਘ ਅਤੇ ਇਹਨਾਂ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।