ਟਾਪਪੰਜਾਬ

NIMA ਵੱਲੋਂ ਸਟੇਟ ਪੱਧਰੀ ਸੀ.ਐਮ.ਈ ਮੁਕਤਸਰ ਵਿੱਚ ਆਯੋਜਿਤ ਕੀਤੀ ਗਈ

ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਕਲ(AYUSH) ਵਿਭਾਗ (ਦਿੱਲੀ) ਵੱਲੋਂ NIMA ਸਟੇਟ ਬਾਡੀ ਪੰਜਾਬ ਦੀ ਬੇਨਤੀ ਤੇ
NIMA ਬਰਾਂਚ ਮੁਕਤਸਰ ਨੂੰ ਸਟੇਟ ਲੇਵਲ ਦੀ ਸੀ.ਐਮ.ਈ ਪ੍ਰੋਗਰਾਮ ਅਤੇ ਕਰੈਡਿਟ ਪੁਆਇੰਟ ਲਈ ਵਰਕਸ਼ਾਪ ਕਰਵਾਉਣ ਦੀ ਮਨਜ਼ੂਰੀ
ਦਿੱਤੀ ਸੀ। ਬੀਤੇ ਦਿਨੀ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਕੀਤੀ ਗਈ। ਇਸ ਸੀ.ਐਮ.ਈ ਵਿੱਚ
ਵੈਦ ਸ੍ਰੀ ਰਾਕੇਸ਼ ਸ਼ਰਮਾ ਐਕਸ ਪ੍ਰਧਾਨ ਐਨ.ਸੀ.ਆਈ.ਐਸ.ਐਮ ਡਾਇਰੈਕਟਰ ਆਯੁਰਵੇਦਿਕ ਪੰਜਾਬ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਇਸ ਦੀ
ਪ੍ਰਧਾਨਗੀ ਡਾ.ਪਰਵਿੰਦਰ ਬਜਾਜ ਪ੍ਰਧਾਨ NIMA ਪੰਜਾਬ ਨੇ ਕੀਤੀ। ਸਟੇਟ ਆਯੁਰਵੈਦਿਕ ਬੋਰਡ ਵੱਲੋਂ ਡਾ.ਸੰਜੀਵ ਪਾਠਕ ਬਤੌਰ ਮੁੱਖ ਮਹਿਮਾਨ
ਹਾਜ਼ਰ ਹੋਏ। ਇਸ ਸੀ.ਐਮ.ਈ ਬਾਰੇ ਵਧੇਰੇ ਜਾਣਕਾਰੀ ਦਿੰਦੇ NIMA ਬਰਾਂਚ ਮੁਕਤਸਰ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਅਤੇ ਡਾ.ਲਵਨੀਸ਼
ਪਰੂਥੀ ਨੀਮਾ ਸੈਕਟਰੀ ਬਠਿੰਡਾ ਨੇ ਦੱਸਿਆ ਕਿ ਇਸ ਸੀ.ਐਮ.ਈ ਵਿੱਚ ਪੰਜਾਬ ਦੇ ਬਠਿੰਡਾ ਅਤੇ ਮੁਕਤਸਰ ਤੋਂ ਇਲਾਵਾ ਪੰਜਾਬ ਦੇ 180
ਡੈਲੀਗੇਟਸ ਬੀ.ਐਮ.ਐਸ ਡਾਕਟਰਾਂ ਨੇ ਭਾਗ ਲਿਆ। NIMA ਬਰਾਂਚ ਮੁਕਤਸਰ ਨੇ ਸੈਕਟਰੀ ਡਾ.ਰਵਿੰਦਰ ਪਾਲ ਨੇ ਦੱਸਿਆ ਕਿ ਇਸ
ਸੀ.ਐਮ.ਈ ਵਿੱਚ ਭਾਗ ਲੈਣ ਵਾਲੇ ਡਾਕਟਰਾਂ ਨੂੰ 10 ਕ੍ਰੈਡਿਟ ਪੁਆਇੰਟ ਦਿੱਤੇ ਗਏ ਹਨ। ਇਸ ਮੌਕੇ ਤੇ ਵੈਦ ਸ੍ਰੀ ਰਾਕੇਸ਼ ਸ਼ਰਮਾ ਨੇ ਡੈਲੀਗੇਟਸ ਨੂੰ
ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਛੇਤੀ ਹੀ ਮੈਡੀਕਲ ਇੰਟਰਾਗਰੇਟਡ ਕੋਰਸ ਸ਼ੁਰੂ ਕਰਨਗੇ। ਜਿਸ ਵਿੱਚ ਐਲੋਪੈਥੀ ਅਤੇ
ਆਯੁਰਵੇਦਿਕ ਦੀ ਸਾਂਝੀ ਪੜ੍ਹਾਈ ਕਰਾਈ ਜਾਵੇਗੀ। ਉਹਨਾਂ ਨੇ ਇਸ ਮੌਕੇ ਤੇ ਬੀ.ਐਮ.ਐਸ ਡਾਕਟਰਾਂ ਦੇ ਜਿੰਮੇਵਾਰੀਆਂ ਤੇ ਉਹਨਾਂ ਦੇ ਅਧਿਕਾਰਾਂ
ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ.ਪਰਵਿੰਦਰ ਬਜਾਜ ਨੇ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੀਮਾ ਐਸੋਸੀਏਸ਼ਨ ਲਈ
ਖੁੱਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਜਥੇਬੰਦੀ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਮਰਦੇ ਦਮ ਤੱਕ ਨਿਮਾ ਨਾਲ
ਸੰਬੰਧਿਤ ਡਾਕਟਰਾਂ ਦੇ ਹੱਕਾਂ ਲਈ ਲੜਦਾ ਰਹਾਂਗਾ। ਡਾ.ਵਰੁਣ ਬਜਾਜ NIMA ਕੈਸ਼ੀਅਰ ਮੁਕਤਸਰ ਨੇ ਦੱਸਿਆ ਕਿ ਸੀ.ਐਮ.ਈ ਵਿੱਚ ਵੱਖ-ਵੱਖ
ਵਿਸ਼ਿਆਂ ਦੇ ਪੰਜ ਮਾਹਰ ਡਾਕਟਰ ਡਾ.ਚੰਦਰ ਸ਼ੇਖਰ ਪ੍ਰਿੰਸੀਪਲ ਡੀ.ਏ.ਵੀ ਆਯੁਰਵੇਦਿਕ ਕਾਲਜ ਜਲੰਧਰ,ਡਾ.ਦੀਪਾਂਸੂ ਗੁਰੂ ਨਾਨਕ
ਆਯੁਰਵੇਦਿਕ ਕਾਲਜ ਸ਼੍ਰੀ ਮੁਕਤਸਰ ਸਾਹਿਬ,ਡਾ. ਸਨੇਹ ਰੰਗਾ ਪ੍ਰੋਫੈਸਰ ਮਾਈ ਭਾਗੋ ਕਾਲਜ ਸ਼੍ਰੀ ਮੁਕਤਸਰ ਸਾਹਿਬ,ਡਾ.ਬਿੰਦੂ ਅਸਿਸਟੈਂਟ ਪ੍ਰੋਫੈਸਰ
ਸੈਂਟ ਸਹਾਰਾ ਆਯੁਰਵੇਦਿਕ ਕਾਲਜ ਬਠਿੰਡਾ, ਡਾ.ਅਨੁਰਾਗ ਗਿਰਧਰ ਏ.ਐਮ.ਓ ਬਠਿੰਡਾ ਹਿੱਸਾ ਲਿਆ ਅਤੇ ਉਹਨਾਂ ਨੇ ਆਪਣੇ ਤਜਰਬੇ
ਅਨੁਸਾਰ ਡੈਲੀਗੇਟਸ ਨੂੰ ਜਾਣਕਾਰੀ ਦਿੱਤੀ। ਆਯੁਸ਼ਮਾਨ ਵਿਭਾਗ ਭਾਰਤ ਸਰਕਾਰ ਵੱਲੋਂ ਡਾ.ਰਾਜੀਵ ਭਾਰਤਵਾਜ ਡਾ.ਅਜੈ ਕੁਮਾਰ ਓਬਜਰਵਰ ਦੇ
ਤੌਰ ਤੇ ਮੌਜੂਦ ਸਨ। ਇਸ ਸੀ.ਐਮ.ਈ ਨੂੰ ਕਾਮਯਾਬ ਕਰਨ ਲਈ ਡਾ.ਕਸ਼ਮੀਰੀ ਲਾਲ ਛਾਬੜਾ, ਡਾ.ਵੀਨਾ ਅਰੋੜਾ,ਡਾ.ਮੋਨੀਕਾ
ਗਿਰਧਰ,ਡਾ.ਨੀਰਜ ਅਰੋੜਾ ਤੋਂ ਇਲਾਵਾ NIMA ਬਰਾਂਚ ਮੁਕਤਸਰ ਦੇ ਸਾਰੇ ਮੈਂਬਰਾਂ ਨੇ ਯੋਗਦਾਨ ਦਿੱਤਾ।

Leave a Reply

Your email address will not be published. Required fields are marked *