ਟਾਪਦੇਸ਼-ਵਿਦੇਸ਼

ਭਾਰਤੀਆਂ ਨੂੰ ਵੱਡਾ ਝੱਟਕਾ ; ਅਮਰੀਕੀ ਐੱਮਪੀ ਗਰੀਨ ਐੱਚ-1ਬੀ ਵੀਜ਼ਾ ਖਤਮ ਕਰਨ ਲਈ ਲਿਆਏਗੀ ਬਿੱਲ

ਨਿਊਯਾਰਕ: ਅਮਰੀਕਾ ਦੀ ਸੰਸਦ ਮੈਂਬਰ ਮਾਰਜਰੀ ਟੇਲਰ ਗਰੀਨ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਬਿੱਲ ਲਿਆਉਣ ਜਾ ਰਹੀ ਹੈ। ਇਸ ਬਿੱਲ ਦਾ ਮਕਸਦ ਨਾ ਸਿਰਫ਼ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ, ਬਲਕਿ ਇਸ ਤੋਂ ਮਿਲਣ ਵਾਲੀ ਨਾਗਰਿਕਤਾ ਦਾ ਰਸਤਾ ਵੀ ਬੰਦ ਕਰਨਾ ਹੈ। ਵੀਜ਼ਾ ਖਤਮ ਹੋਣ ’ਤੇ ਲੋਕਾਂ ਨੂੰ ਵਾਪਸ ਘਰ ਪਰਤਣ ਲਈ ਮਜਬੂਰ ਹੋਣਾ ਪਵੇਗਾ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ ’ਚ ਖਾਸਾ ਲੋਕਪ੍ਰਿਅ ਹੈ।
ਰਿਪਬਲਿਕਨ ਗਰੀਨ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਮੈਂਬਰ ਹੈ। ਉਹ ਅਜਿਹੇ ਸਮੇਂ ਇਹ ਬਿੱਲ ਪੇਸ਼ ਕਰਨ ਜਾ ਰਹੀ ਹੈ, ਜਦੋਂ ਹਾਲੀਆ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ ਨੂੰ ਦੁਨੀਆ ਭਰ ਤੋ ਪ੍ਰਤਿਭਾਵਾਂ ਨੂੰ ਲਿਆਉਣਾ ਪਵੇਗਾ, ਕਿਉਂਕਿ ਸਾਡੇ ਦੇਸ਼ ’ਚ ਕੁਝ ਖਾਸ ਪ੍ਰਤਿਭਾਵਾਂ ਨਹੀਂ ਹਨ।
ਜਾਰਜੀਆ ਤੋਂ ਸੰਸਦ ਮੈਂਬਰ ਗਰੀਨ ਨੇ ਵੀਰਵਾਰ ਨੂੰ ਐਕਸ ’ਤੇ ਪੋਸਟ ਕੀਤੇ ਗਏ ਇਕ ਵੀਡੀਓ ’ਚ ਕਿਹਾ ਕਿ ਮੇਰੇ ਪਿਆਰੇ ਅਮਰੀਕੀ ਸਾਥੀਓ ਮੈਂ ਇਕ ਬਿੱਲ ਪੇਸ਼ ਕਰ ਰਹੀ ਹਾਂ, ਜਿਸ ਵਿਚ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਜਵੀਜ਼ ਹੈ। ਇਹ ਪ੍ਰੋਗਰਾਮ ਲੰਬੇ ਸਮੇਂ ਤੋਂ ਧੋਖਾਧੜੀ ਤੇ ਦੁਰਵਰਤੋਂ ਨਾਲ ਭਰਿਆ ਰਿਹਾ ਹੈ।
ਦਹਾਕਿਆਂ ਤੋਂ ਅਮਰੀਕੀਆਂ ਦੀਆਂ ਨੌਕਰੀਆਂ ਖੋਹੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਲ ’ਚ ਸਿਰਫ਼ ਇਕ ਛੋਟ ਹੋਵੇਗੀ ਤੇ ਅਮਰੀਕੀਆਂ ਨੂੰ ਜੀਵਨ ਰੱਖਿਅਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਨਰਸਾਂ ਵਰਗੇ ਮੈਡੀਕਲ ਪੇਸ਼ੇਵਰਾਂ ਲਈ ਹਰ ਸਾਲ ਦਸ ਹਜ਼ਾਰ ਵੀਜ਼ਿਆਂ ਦੀ ਹੱਦ ਹੋਵੇਗੀ।

Leave a Reply

Your email address will not be published. Required fields are marked *