ਦੋਵੇਂ ਸਦਨਾਂ ’ਚ ਕੰਮਕਾਜ ਠੱਪ:ਲੀਡਰ ਆਫ ਦਾ ਹਾਊਸ ਨੂੰ ਬੋਲਣ ਨਾ ਦੇਣਾ—ਇਹ ਕਿਹੋ ਜਿਹੀ ਲੋਕਤੰਤਰਤਾ ਹੈ?
ਪਿਛਲੇ ਕੁਝ ਦਿਨਾਂ ਤੋਂ ਭਾਰਤੀ ਸੰਸਦ ਦੇ ਦੋਵੇਂ ਸਦਨ ਲੋਕ ਸਭਾ ਤੇ ਰਾਜ ਸਭਾ ਲਗਾਤਾਰ ਅਫ਼ਰਾਤਫਰੀ ਦੇ ਮੰਜ਼ਰ ਬਣੇ ਹੋਏ ਹਨ। ਜਿੱਥੇ ਨੀਤੀਆਂ ਉੱਤੇ ਚਰਚਾ ਹੋਣੀ ਸੀ, ਉੱਥੇ ਨਾਅਰੇਬਾਜ਼ੀ, ਵਾਕਆਉਟ, ਟਕਰਾਵ ਤੇ ਮੁੜ ਮੁੜ ਮੁਲਤਵੀ ਹੋਣ ਵਾਲੀ ਕਾਰਵਾਈ ਨੇ ਪੂਰੇ ਸੰਸਦੀ ਸਿਸਟਮ ਨੂੰ ਜ਼ਮੀਨੀ ਹਕੀਕਤ ਵਿੱਚ ਬੇਅਸਰ ਕਰ ਦਿੱਤਾ ਹੈ।ਇਸ ਸਾਰੇ ਹੰਗਾਮੇ ਦੇ ਕੇਂਦਰ ਵਿੱਚ ਇੱਕ ਹੀ ਮੰਗ ਹੈ— ਲੀਡਰ ਆਫ ਦਾ ਹਾਊਸ ਨੂੰ ਬਿਨਾ ਰੁਕਾਵਟ ਬੋਲਣ ਦਾ ਪੂਰਾ ਹੱਕ ਦਿੱਤਾ ਜਾਵੇ।
ਲੀਡਰ ਆਫ ਦਾ ਹਾਊਸ ਦਾ ਰੋਲ ਸਿਰਫ ਇੱਕ ਰਸਮੀ ਪਦ ਨਹੀਂ ਹੈ। ਲੋਕਤੰਤਰ ਦਾ ਮਹੱਤਵਪੂਰਨ ਸਤੰਭ ਹੈ। ਸਰਕਾਰ ਦੀ ਜ਼ਿੰਮੇਵਾਰੀ, ਪਾਰਦਰਸ਼ੀਤਾ ਅਤੇ ਨੀਤੀਆਂ ਦੀ ਜਾਂਚ ਇਹ ਸਾਰੇ ਕੰਮ ਇੱਕ ਮਜ਼ਬੂਤ ਵਿਰੋਧ ਦੇ ਬਗੈਰ ਅਧੂਰੇ ਹਨ। ਜਦੋਂ ਸੰਸਦ ਦੇ ਫ਼ਲੋਰ ’ਤੇ ਲੀਡਰ ਆਫ ਦਾ ਹਾਊਸ ਨੂੰ ਬੋਲਣ ਹੀ ਨਾ ਦਿੱਤਾ ਜਾਵੇ, ਤਾਂ ਸਵਾਲ ਬਣਦਾ ਹੈ
ਇਹ ਕਿਹੋ ਜਿਹੀ ਲੋਕਤੰਤਰਤਾ ਹੈ?
ਲੋਕ ਸਭਾ ਵਿੱਚ ਨਾਅਰੇਬਾਜ਼ੀ, ਮੈਂਬਰਾਂ ਵਿੱਚ ਵੀਚਾਰਧਾਰਕ ਟਕਰਾਅ ਅਤੇ ਦੋਹਾਂ ਪੱਖਾਂ ਵੱਲੋਂ ਇੱਕ ਦੂਜੇ ਨੂੰ ਬੋਲਣ ਨਾ ਦੇਣ ਦੇ ਮੰਜ਼ਰ ਦਿੱਖੇ।ਰਾਜ ਸਭਾ ਵਿੱਚ ਵੀ ਹਾਲਤ ਕੁਝ ਵੱਖਰੀ ਨਹੀਂ ਸੀਵਾਕਆਉਟ, “ਕੋਈ ਚਰਚਾ ਨਹੀਂ”, “ਐਜਰਨਡ” ਅਤੇ ਮੰਗਾਂ ਦੀ ਲੰਮੀ ਲਿਸਟ ਕਾਰਨ ਕਾਰਵਾਈ ਕਈ ਵਾਰ ਰੋਕਣੀ ਪਈ।ਇਸਦਾ ਨਤੀਜਾ ਇਹ ਕਿ ਦੇਸ਼ ਦੇ ਮਹੱਤਵਪੂਰਨ ਬਿੱਲ, ਨੀਤੀਆਂ ਅਤੇ ਜ਼ਰੂਰੀ ਚਰਚਾਵਾਂ ਅਧੂਰੀਆਂ ਰਹਿ ਗਈਆਂ। ਸੰਸਦ, ਜੋ ਦੇਸ਼ ਲਈ ਫੈਸਲੇ ਲੈਣੀ ਸੀ, ਅੰਦਰੂਨੀ ਰਾਜਨੀਤਕ ਟਕਰਾਵ ਦਾ ਮੈਦਾਨ ਬਣ ਗਈ।
ਭਾਰਤ ਦੇ ਸੰਵਿਧਾਨ ਅਨੁਸਾਰ ਵਿਰੋਧ ਦੀ ਆਵਾਜ਼ ਨੂੰ ਸੁਣਨਾ ਸੰਸਦ ਦੀ ਜ਼ਿੰਮੇਵਾਰੀ ਹੈ।LOP ਨੂੰ ਬੋਲਣ ਤੋਂ ਰੋਕਣਾ, ਜਾਂ ਉਸਦੀ ਗੱਲ ਨੂੰ ਅਧੂਰੇ ਤਰੀਕੇ ਨਾਲ ਦਰਸਾਉਣਾ, ਲੋਕਤੰਤਰ ਦੀ ਆਤਮਾ ਨੂੰ ਕਮਜ਼ੋਰ ਕਰਦਾ ਹੈ।ਜਦੋਂ ਲੋਪ ਨੂੰ “ਸਿਰਫ ਕੁਝ ਮਿੰਟ” ਮਿਲਣ, ਜਾਂ ਬਾਰ-ਬਾਰ ਰੋਕਿਆ ਜਾਵੇ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਲੋਕਤੰਤਰ ਸਹੀ ਰਸਤੇ ’ਤੇ ਨਹੀਂ ਚੱਲ ਰਿਹਾ।
ਕੀ ਸੰਸਦ ਮਾਰਕੀਟ ਬਣ ਗਈ ਹੈ?
ਬਹੁਤ ਸਾਰੇ ਪੋਲਿਟਿਕਲ ਐਨਾਲਿਸਟ ਕਹਿੰਦੇ ਹਨ ਕਿ ਸੰਸਦ ਦਾ ਮਾਹੌਲ ਚਰਚਾ ਵਾਲਾ ਨਹੀਂ, ਪਰ ਇੱਕ “ਰਾਜਨੀਤਕ ਮੰਡੀ” ਵਰਗਾ ਬਣਦਾ ਜਾ ਰਿਹਾ ਹੈ।ਜਿੱਥੇ ਚਰਚਾ ਦੀ ਥਾਂ ਸੌਦੇਬਾਜ਼ੀ, ਨਾਅਰੇ ਤੇ ਬਹਿਸ ਦੀ ਥਾਂ ਟਕਰਾਵ ਵੱਧ ਰਿਹਾ ਹੈ।ਦੇਸ਼ ਦੀਆਂ ਉਮੀਦਾਂ ਪਰਿਪਕਵਤਾ, ਮੈਚੁਰਿਟੀ ਤੇ ਸਹਿਮਤੀ—ਇਹ ਸਭ ਕੁਝ ਹੰਗਾਮੇ ਵਿੱਚ ਖੋ ਜਾਂਦਾ ਹੈ।
ਵੱਡਾ ਸਵਾਲ: ਲੋਕਤੰਤਰ ਕਿੱਧਰ ਜਾ ਰਿਹਾ ਹੈ?
ਸਦਨਾਂ ਦੀ ਇਹ ਲਗਾਤਾਰ ਠੱਪ ਹਾਲਤ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕੀ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰ ਰਹੇ ਹਾਂ ਜਾਂ ਕਮਜ਼ੋਰ?ਸੰਸਦ ਆਪਣੀ ਮਰਿਆਦਾ, ਸ਼ਿਸ਼ਟਾਚਾਰ ਅਤੇ ਸਿਹਤਮੰਦ ਚਰਚਾ ਦੀ ਪਰੰਪਰਾ ਮੁੜ ਕਾਇਮ ਕਰੇ—ਇਹ ਸਮਾਂ ਦੀ ਸਭ ਤੋਂ ਵੱਡੀ ਲੋੜ ਹੈ।ਜਦ ਤੱਕ ਵਿਰੋਧ ਦੀ ਆਵਾਜ਼ ਨੂੰ ਇਜ਼ਤ, ਸਮਾਂ ਅਤੇ ਪੂਰੀ ਤਵੱਜੋ ਨਹੀਂ ਮਿਲਦੀ, ਤਦ ਤੱਕ ਲੋਕਤੰਤਰ ਦੀ ਮਜ਼ਬੂਤੀ ਸਿਰਫ ਕਾਗ਼ਜ਼ਾਂ ’ਚ ਰਹਿ ਜਾਵੇਗੀ।
