ਆਤਮਾ-ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਦੇਖਿਆ ਕਿ ਦੁਨੀਆਤੰਤ ਮੰਤ ਰਾਸਾਇਣਾ ਕਰਾਮਾਤ ਕਾਲਖਿ ਲਪਟਾਏ।
ਇਕਸਿ ਤੇ ਬਹੁ ਰੂਪ ਕਰਿ ਰੂਪ ਕਰੂਪੀ ਘਣੇ ਦਿਖਾਏ॥
ਕਲਿਜੁਗਿ ਅੰਦਰਿ ਭਰਮਿ ਭੁਲਾਏ॥ ਵਾਰ 1,ਪਉੜੀ19, ਭਾਈ ਗੁਰਦਾਸ ਜੀ।
ਜਾਦੂ ਟੂਣਿਆਂ ਵਿੱਚ ਫਸੀ ਪਾਈ ਹੈ ਤੇ ਸਮਾਜਿਕ ਕਰਤੇ ਧਰਤੇ ਲੋਕਾਂ ਦੀ ਛਿੱਲ ਉਤਾਰ ਉਤਾਰ ਕੇ ਆਪਣਾ ਹੀ ਪੇਟ ਭਰੀ ਜਾ ਰਹੇ ਹਨ। ਜਨਤਾ ਭੁੱਖੀ ਮਰ ਰਹੀ ਹੈ। ਭੁੱਖੇ ਮਰਨ ਦੇ ਨਾਲ ਨਾਲ ਮਾਨਸਿਕ ਰੋਗੀ ਵੀ ਹੋ ਰਹੀ ਹੈ। ਜਿਵੇਂ ਬਾਬਾ ਫਰੀਦ ਜੀ ਉਚਾਰਣ ਕਰਦੇ ਹਨ:
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥81॥ ਪੰਨਾ 1382, ਬਾਬਾ ਫਰੀਦ ਜੀ।
ਕਿ ਸਾਰੀ ਦੁਨੀਆ ਦੁਖੀ ਹੈ ਤਾਂ ਕਾਰਣ ਲੱਭਿਆ ਕਿ ਦੁਨੀਆ ਦੁਖੀ ਕਿਉਂ ਹੈ। ਫਿਰ ਬਾਬਾ ਧਰਤੀ ਤੇ ਵੱਸਦੇ ਲੋਕਾਂ ਦੀ ਸਾਰ ਲੈਣ ਲਈ ਜਿਵੇਂ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 24ਵੀਂ ਪਉੜੀ ਵਿੱਚ ਲਿਖਦੇ ਹਨ:
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੋਕਾਈ॥24॥
ਆਪਣੇ ਪ੍ਰਚਾਰ ਦੌਰਿਆਂ ਰਾਹੀਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਪੁਰਾਣੇ ਅੰਧ-ਵਿਸ਼ਵਾਸ ਵਿਚੋਂ ਬਾਹਰ ਕੱਢਣ ਦੇ ਉਪਰਾਲੇ ਕੀਤੇ। ਬ੍ਰਾਹਮਣ ਦੇ ਵਿਛਾਏ ਹੋਏ ਕਰਮ-ਕਾਂਢ ਦੇ ਜਾਲ ਵਿਚੋਂ ਲੋਕਾਂ ਨੂੰ ਕੱਢਣ ਦਾ ਉਪਦੇਸ਼ ਦਿੱਤਾ।
ਬ੍ਰਾਹਮਣ ਦਾ ਕਰਮ-ਕਾਂਢ ਕੀ ਹੈ? ਸਵਰਗ ਨਰਕ,ਇਸ ਵਿੱਚ ਜਾਣ ਦਾ ਤਰੀਕਾ, ਉੱਥੇ ਲੇਖਾ ਜੋਖਾ, ਲੇਖਾ ਜੋਖਾ ਕਰਨ ਲਈ ਧਰਮ ਰਾਜ, ਜਮਦੂਤ, ਧਰਮ ਰਾਜ ਦੇ ਕੁੱਤੇ ਜ੍ਹਿਨਾਂ ਦਾ ਨਾਮ ਹਿੰਦੂ ਮਥਿਹਾਸ ਕੋਸ਼ ਮੁਤਾਬਕ ਸ਼ਰਮਯੇ ਹੈ ਤੇ ਉਹ ਮਰੇ ਹੋਏ ਜੀਵ ਦੀ ਆਤਮਾ ਨੂੰ ਭੌਂਕ ਭੌਂਕ ਕੇ ਜਲਦੀ ਧਰਮ ਰਾਜ ਕੋਲ ਪਹੁੰਚਾਣ ‘ਚ ਮੱਦਦ ਕਰਦੇ ਹਨ। ਵੈਸੇ 365 ਦਿੱਨ ਲੱਗਦੇ ਹਨ ਪਤਾ ਨਹੀਂ ਕਿਥੇ ਜਾਣ ਵਾਸਤੇ ਅਤੇ ਕਦੀ ਕਿਸੇ ਨੇ ਕੋਈ ਸਿਰਨਾਵਾਂ ਵੀ ਨਹੀਂ ਦਿੱਤਾ,ਆਤਮਾ ਤੇ ਪਿੱਛਲੇ ਜਨਮ ਦਾ ਲੇਖਾ ਕਰਕੇ ਅਗਲੇ ਜਨਮ ਵਿੱਚ ਭੇਜਣ ਦਾ ਪ੍ਰਬੰਧ ਮਤਲਬ ਪੁਨਰ-ਜਨਮ, ਮਿਲ ਰਹੇ ਮਾੜੇ ਜਨਮ ਵਿਚੋਂ ਬਾਹਰ ਨਿਕਲਣ ਦਾ ਤਰੀਕਾ ਬ੍ਰਾਹਮਣ ਕੋਲੋਂ ਮੰਤਰ ਲੈ ਕੇ, ਪੂਜਾ ਕਰਾਕੇ, ਦਾਨ ਦੇ ਕੇ, ਚੰਗਾ ਜਨਮ ਪ੍ਰਾਪਤ ਕਰਨ ਦਾ ਤਰੀਕਾ ਆਦਿ ਇਹ ਸਾਰੇ ਦਾ ਸਾਰਾ ਇਕ ਨਿਯਮ ਬ੍ਰਾਹਮਣ ਦੀ ਲਾਗੂ ਕੀਤੀ ਲੁੱਟ-ਯੋਜਨਾ ਹੈ। ਇਸ ਵਿਚੋਂ ਕੋਈ ਵੀ ਚੀਜ਼ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਤੇ ਕਿਸੇ ਵੀ ਇਕ ਚੀਜ਼ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ:
ਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ॥
ਕਲਜੁਗਿ ਨਾਨਕ ਨਾਮੁ ਸੁਖਾਲਾ”। ਪਉੜੀ 31, ਵਾਰ 1, ਭਾਈ ਗੁਰਦਾਸ ਜੀ।
ਲਫਜ਼ ਆਤਮਾ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਪਰ ਅੱਗੇ ਦਿੱਤੇ ਸਲੋਕਾਂ ਵਿੱਚ, ਕਿਸੇ ਇਕ ਵਿੱਚ ਵੀ ਗੁਰੂ ਜੀ ਇਹ ਨਹੀਂ ਫੁਰਮਾਉਂਦੇ ਕਿ ਕਿਸੇ ਜੀਵ ਦੇ ਮਰਨ ਤੋਂ ਬਾਅਦ ਕੋਈ ਆਤਮਾ ਨਾਮ ਦੀ ਚੀਜ਼ ਇਸ ਸਰੀਰ ਵਿਚੋਂ ਨਿਕਲ ਕੇ ਕਿਸੇ ਫਰਜੀ ਧਰਮ ਰਾਜ ਕੋਲ ਲੇਖਾ-ਜੋਖਾ ਕਰਨ ਜਾਂਦੀ ਹੈ ਤੇ ਫਿਰ ਉਸਦੇ ਹਿਸਾਬ ਕਿਤਾਬ ਮੁਤਾਬਕ ਹੀ ਉਸ ਜੀਵ ਨੂੰ ਜਨਮ ਮਿਲਦਾ ਹੈ ਯਾ ਪੁਰਨ ਜਨਮ ਹੁੰਦਾ ਹੈ।
ਜਦੋਂ ਗੁਰੂ ਨਾਨਕ ਸਾਹਿਬ ਇਸ ਦੁਨੀਆ ਵਿੱਚ ਆਏ ਤਾਂ ਲਫਜ਼ ‘ਆਤਮਾ’ ਉਸ ਵੇਲੇ ਸਮਾਜ ਦੀ ਬੋਲੀ ਦਾ ਅੰਗ ਸੀ। ਜਿਨ੍ਹਾਂ ਜਿਨ੍ਹਾਂ ਕਰਮ ਕਾਂਡਾਂ ਕਰਕੇ ਲੋਕਾਈ ਲੁਟੀਂਦੀ ਜਾ ਰਹੀ ਸੀ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਫਰਜ਼ ਨਿਭਾਉਣ ਲਈ ਉਨ੍ਹਾਂ ਕਰਮ-ਕਾਂਡਾਂ ਤੇ ਕਟਾਖਸ਼ ਕਰਨਾ ਸੀ ਤਾਂ ਉਨ੍ਹਾਂ ਕਰਮ-ਕਾਂਡਾਂ ਦਾ ਨਾਮ ਲੈ ਕੇ ਹੀ ਆਰਾ ਫੇਰਨਗੇ। ਇਸ ਕਰਕੇ ਆਤਮਾ ਨਾਮ ਦਾ ਲਫਜ਼ ਤਾਂ ਗੁਰਬਾਣੀ ਵਿੱਚ ਆਉਣਾ ਹੀ ਸੀ।
ਆਓ ਹੁਣ ਦੇਖੀਏ ਕਿ ਗੁਰਬਾਣੀ ਮੁਤਾਬਕ ਆਤਮਾ ਦਾ ਕੀ ਮਤਲਬ ਹੈ।
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
ਹਰਿ ਜੀਉ ਬਖਸੇ ਬਖਸਿ ਲਏ ਸੁਖ ਸਦਾ ਸਰੀਰੈ ॥
ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥1॥
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨਾ ਕੋਇ ॥1॥ਰਹਾਉ॥
ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥
ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ ॥
ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ ॥2॥ ਪੰਨਾ 38-39, ਮ:3 ॥
ਇਸ ਸਲੋਕ ਵਿੱਚ ਤਾਂ ਗੁਰੂ ਸਹਿਬਾਨ ਨੇ ਹਿੰਦੂਆਂ ਦੇ ਫਰਜੀ ਧਰਮ ਰਾਇ ਨੂੰ ਸੱਚ ਨਾਲ ਜੁੜਨ ਵਾਲੇ ਜੀਵਾਂ ਦੀ ਸੇਵਾ ਕਰਨ ਲਈ ਵੀ ਖੜਾ ਕਰ ਦਿੱਤਾ ਹੈ ਤੇ ਆਤਮਾ ਦਾ ਮਤਲਬ ਮਰਨ ਤੋਂ ਬਾਅਦ ਸਰੀਰ ਵਿਚੋਂ ਨਿਕਲਣ ਵਾਲੀ ਕਿਸੇ ਚੀਜ਼ ਦਾ ਨਾਮ ਕਿਵੇਂ ਕਰਾਂਗੇ?
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿੱਚਹੁ ਜਾਇ ॥
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖੁ ਕਮਾਇ ॥
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥1॥ ਪੰਨਾ 87, ਮ:3 ॥
ਇਸ ਸਲੋਕ ਵਿੱਚ ਆਤਮਾ ਦਾ ਮਤਲਬ ਮਨੁੱਖੀ ਸਰੀਰ ਖਤਮ ਹੋਣ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈਅ ਤੋਂ ਨਹੀਂ। ਪਹਿਲੀ ਪੰਗਤੀ ਆਤਮਾ ਦੇਉ-ਪਰਮਾਤਮਾ, ਸਹਜਿ-ਸਹਜ ਵਿੱਚ, ਗਿਆਨ ਅਵਸਥਾ ਵਿੱਚ, ਸੁਭਾਇ-ਸੁਭਾਵ ਵਿੱਚ (ਲੀਨ ਹੋ ਕੇ) ਆਏ ਇਹ ਲਫਜ਼ ਤਾਂ ਇਹ ਦੱਸਦੇ ਹਨ ਕਿ ਜਦੋਂ ਅਸੀਂ ਗਿਆਨਵਾਨ ਹੋ ਕੇ ਗਿਆਨ ਰੂਪੀ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੇ ਹਾ ਤਾਂ ਫਿਰ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਤੀ ਪਿਆਰ ਟਿਕ ਜਾਂਦਾ ਹੈ। ਅਠਸਠਿ (68) ਤੀਰਥਾਂ ਤੇ ਨਹਾਉਣ ਨਾਲ ਵੀ ਮਨ ਦੀ ਮੈਲ ਨਹੀਂ ਉੱਤਰਦੀ। ਮਨੁੱਖ ਦੇ ਮਨ ਦੀ ਮੈਲ ਤਾਂ ਸਿਰਫ ਗਿਆਨ ਨਾਲ ਹੀ ਉੱਤਰਦੀ ਹੈ।
ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥
ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥12॥ ਪੰਨਾ 299॥
ਇਸ ਸਲੋਕ ਵਿੱਚ ਵੀ ਆਤਮਾ ਕਿਸੇ ਸਰੀਰ ਵਿਚੋਂ ਮਰਨ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈਅ ਦਾ ਨਾਮ ਨਹੀਂ। ਦੁਰਮਤਿ-ਭੈੜੀ ਮਤਿ ਦੂਰ ਕਰਨ ਨਾਲ ਹੀ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋਇਆ ਹੈ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ “ਚੜ੍ਹਿਆ ਸੋਧਣਿ ਧਰਤਿ ਲੋਕਾਈ” ਵਾਲਾ ਕੰਮ ਕਰਨ ਦਾ ਫੈਸਲਾ ਕੀਤਾ।
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥1॥
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿੱਚਹੁ ਜਾਇ ॥1॥ ਰਹਾਉ ॥
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
ਪੰਚਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥2॥ ਪੰਨਾ 491, ਮ:3 ॥
ਇਸ ਸਲੋਕ ਦੀਆਂ ਪਹਿਲੀਆਂ ਪੰਗਤੀਆਂ ਵਿੱਚ ਮਤਿ ਦੀ ਗੱਲ ਇਹ ਦੱਸਦੀ ਹੈ ਕਿ ਆਤਮਾ ਦਾ ਮਤਲਬ ਮਨੁੱਖੀ ਸੋਚ ਤੋਂ ਹੈ। ਸੋਚ ਕੋਲੂ ਵਿੱਚ ਪੀੜੀ ਨਹੀਂ ਜਾ ਸਕਦੀ। ਸੋਚ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਸੋਚ ਮੈਲੀ ਹੋ ਜਾਂਦੀ ਹੈ ਤਾਂ ਮੈਲੀ ਸੋਚ ਨੂੰ ਹੀ ਮਨੁੱਖ ਨੇ ਸਾਫ ਕਰਨਾ ਹੈ। ਇਸੇ ਹੀ ਮੈਲੀ ਹੋਈ ਸੋਚ ਨੂੰ ਸਾਫ/ਚੰਗਾ ਬਾਣਾਉਣ ਲਈ ਹੀ ਗੁਰੂ ਬਾਬਾ ਜੀ ਨੇ ਫੈਸਲਾ ਕਰਕੇ 25-30 ਸਾਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਆਪਣਾ ਨਿਰਾਲਾ ਪੰਥ ਕਾਇਮ ਕੀਤਾ।
ਨਦਰਿ ਕਰੇ ਤਾ ਸਿਮਰਿਆ ਜਾਇ ॥
ਆਤਮਾ ਦ੍ਰਵੈ ਰਹੈ ਲਿਵ ਲਾਇ ॥
ਆਤਮਾ ਪਰਾਤਮਾ ਏਕੋ ਕਰੈ ॥
ਅੰਤਰ ਕੀ ਦੁਬਿਧਾ ਅੰਤਰਿ ਮਰੈ ॥1॥
ਗੁਰ ਪਰਸਾਦੀ ਪਾਇਆ ਜਾਇ ॥
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥1॥ ਰਹਾਉ ॥ ਪੰਨਾ 661, ਮ:1 ॥
ਜੇ ਕਿਸੇ ਮਨੁੱਖ ਦੀ ਸੋਚ ਤੇ ਦੂਸਰੇ ਦੀ ਸੋਚ ਇਕ ਹੋ ਜਾਵੇ ਤਾਂ ਵੱਖਰੇਵਾ ਖਤਮ ਹੋ ਜਾਂਦਾ ਹੈ। ਬੰਦਾ ਅੰਦਰੋਂ ਤੇ ਬਾਹਰੋਂ ਜਦੋਂ ਇਕ ਹੋ ਜਾਵੇ ਤਾਂ ਆਤਮਾ ਪਰਾਤਮਾ ਵੱਖਰੇਵਾਂ ਖਤਮ ਕਰਨਾ ਹੈ, ਦੁਬਿਦਾ ਨੂੰ ਖਤਮ ਕਰਨਾ। ਫਿਰ ‘ਹਰਿ ਸਿਉ ਚਿਤੁ’ ਲਗਾਉਣ ਦੀ ਹਦਾਇਤ ਹੈ। ਇਸ ਤਰ੍ਹਾਂ ਕਰਕੇ ਜਿਉਂਦੇ ਜੀਅ ਬੰਦੇ ਦਾ ਆਉਣਾ ਜਾਣਾ, ਜੰਮਣ-ਮਰਨ ਖਤਮ ਹੋ ਜਾਂਦਾ ਹੈ। ਭਾਵ ਦੁਬਿਦਾ ਖਤਮ ਹੋ ਜਾਂਦੀ ਹੈ।
ਇਨ੍ਹਾਂ ਉਪਰ ਲਿਖੇ ਸਲੋਕਾਂ ਵਿਚੋਂ ਕਿਸੇ ਇਕ ਸਲੋਕ ਵਿੱਚ ਕਿਸੇ ਪ੍ਰਾਣੀ ਦੇ ਮਰਨ ਦੀ ਗੱਲ ਨਹੀਂ ਤੇ ਨਾ ਹੀ ਆਏ ‘ਆਤਮਾ’ ਲਫਜ਼ ਦਾ ਮਤਲਬ ਇਹ ਬਣਦਾ ਹੈ ਕਿ ਮਰੇ ਹੋਏ ਪ੍ਰਾਣੀ ਦੇ ਸਰੀਰ ਵਿਚੋਂ ਕੁੱਝ ਨਿਕਲ ਕੇ ਕਿਤੇ ਜਾਂਦਾ ਹੈ ਤੇ ਉਹ ਆਤਮਾ ਹੈ। ਉਪਰਲੇ ਸਾਰੇ ਸਲੋਕਾਂ ਦੀ ਵਿਆਖਿਆ ਵੀ ਪ੍ਰੋ. ਸਾਹਿਬ ਸਿੰਘ ਵਾਲੀ ਹੀ ਲਿਖੀ ਗਈ ਹੈ
ਜਿਨ੍ਹਾਂ ਜਿਨ੍ਹਾਂ ਸੱਜਣਾਂ ਨੂੰ ਹੁਣ ਮਨੁੱਖਾ ਦੇਹੀ ਮਿਲੀ ਹੋਈ ਹੈ ਕੀ ਉਹ ਹੁਣ ਦੱਸ ਸਕਣਗੇ:
ਕਿ ਪਿਛਲੇ ਜਨਮ ਵਿੱਚ ਉਨ੍ਹਾਂ ਨੇ ਕਿਹੜੀ ਭਗਤੀ ਕੀਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਹੁਣ ਇਹ ਜਨਮ ਪ੍ਰਾਪਤ ਹੋਇਆ?
ਜੇ ਕਰ ਉਹ ਲੋਕ ਪਿਛਲੇ ਜਨਮ ਵਿੱਚ ਕੁੱਤੇ,ਗੰਦਗੀ ਦੇ ਕੀੜੇ,ਮੱਝ,ਗਾਂ,ਝੋਟਾ ਆਦਿ ਸਨ ਤਾਂ ਪ੍ਰਮਾਤਮਾ ਨੇ ਉਨ੍ਹਾਂ ਨੂੰ ਕਿਹੜੀ ਸੇਵਾ/ਭਗਤੀ ਕਾਰਣ ਅੱਜ ਵਾਲੀ ਮਨੁੱਖਾ ਦੇਹੀ ਦਿੱਤੀ ਹੈ?
ਪਿੱਛਲੇ ਜਨਮ ਵਿੱਚ ਉਹ ਕਿੱਥੇ ਲੇਖਾ ਦੇਣ ਗਏ ਸਨ?
ਉਨ੍ਹਾਂ ਨੂੰ ਕਿਵੇਂ ਪਤਾ ਚੱਲਿਆ ਕਿ ਉਨ੍ਹਾਂ ਨੇ ਕਿਤੇ ਲੇਖਾ ਦਿੱਤਾ ਸੀ?
ਗੁਰਬਾਣੀ ਤਾਂ ਗੁਰੂ ਪਿਆਰਿਓ ਇਸ ਦੇਹੀ ਦੇ ਧਾਰਣ ਨੂੰ ਵੀ ਜਨਮ ਲੈਣਾ ਨਹੀਂ ਮੰਨਦੀ। ਗੁਰੂ ਵਾਕ ਇਸ ਤਰ੍ਹਾਂ ਹਨ:
ਗੁਰ ਸੇਵਾ ਤੇ, ਭਗਤਿ ਕਮਾਈ ॥
ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥
ਸੋ ਦੇਹੀ ਭਜੁ ਹਰਿ ਕੀ ਸੇਵ ॥1॥ ਪੰਨਾ 1159, ਭਗਤ ਕਬੀਰ ਜੀ ॥
ਐ ਬੰਦੇ ਜੇ ਤੂੰ ਚੰਗੇ ਗੁਣ ਧਾਰਨ ਕੀਤੇ ਹਨ ਤਾਂ ਤੂੰ ਇਹ ਦੇਹੀ ਪਾਈ ਹੈ। ਨਹੀਂ ਤਾਂ ਕੀ ਹੈ?
ਕਰਤੂਤਿ ਪਸੂ ਕੀ ਮਾਨਸ ਜਾਤਿ ॥
ਇਸੇ ਹੀ ਵਿਚਾਰ ਨੂੰ ਗੁਰੂ ਜੀ ਇਉਂ ਫੁਮਾਉਂਦੇ ਹਨ:
ਸਾਧਸੰਗਿ ਭਇਓ ਜਨਮੁ ਪਰਾਪਤਿ ॥
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
ਤਿਆਗਿ ਮਾਨੁ ਝੂਠੁ ਅਭਿਮਾਨੁ ॥
ਜੀਵਤ ਮਰਹਿ ਦਰਗਹ ਪਰਵਾਨੁ ॥3॥ ਪੰਨਾ 176, ਮ:5 ॥
ਐ ਬੰਦ! ਜੇ ਤੂੰ ਚੰਗੇ ਗੁਣ ਧਾਰਣ ਕੀਤੇ ਹਨ ਤਾਂ ਤੂੰ ਜਨਮ ਲਿਆ ਹੈ ਨਹੀਂ ਤਾਂ ਜਨਮ ਲਿਆ ਹੀ ਨਹੀਂ। ਹੁਣ ਤੂੰ ਸਮਾਜ ਸੇਵਾ ਕਰ ਗਿਆਨ ਪ੍ਰਾਪਤ ਕਰਕੇ। ਆਪਣੇ ਮਾਨ ਅਭਿਮਾਨ ਨੂੰ ਤਿਆਗ ਦੇਹ ਜਿਉਂਦੇ ਜੀਅ ਤਾਂ ਤੇਰਾ ਇਸ ਸੰਸਾਰ ਵਿੱਚ ਆਉਣ ਪ੍ਰੀਵਾਨ ਹੋਵੇਗਾ।
ਬ੍ਰਾਹਮਣ ਵਾਲੀ ਆਤਮਾ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website: singhsabhacanada.ca and Email: [email protected]
