ਫਿਲਮ ਲਾਈਨ ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਵਿਵੇਕ ਹਾਸ਼ਿਰ
ਥਿਏਟਰ’ਚ ਬਹੁਤ ਹੀ ਮੁਸ਼ਕਲ ਭਰੇ ਮਾਹੌਲ ਵਿਚ ਬਹੁਤ ਹੀ ਸਮਸਿਆਵਾਂ ਨਾਲ ਜੁਝਾਰੂ ਜਜ਼ਬੇ ਨਾਲ ਲਬਰੇਜ਼ ਵਿਵੇਕ ਹਾਸ਼ਿਰ ਵੱਖ ਵੱਖ ਪ੍ਰਸਿੱਧ ਗਾਇਕਾਂ ਦੇ ਗੀਤਾਂ ਵਿਚ ਕੰਮ ਕਰਨ ਦੇ ਬਾਅਦ ਟੈਲੀ ਫਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਫਿਲਮਾਂ ਅਤੇ ਵੱਡੀਆਂ ਕੰਪਨੀਆਂ ਤੇ ਰਾਜਨੀਤਕ ਪਾਰਟੀਆਂ ਦੇ ਵਿਗਿਆਪਨਾਂ ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਵਿਵੇਕ ਹਾਸ਼ਿਰ ਇਨ੍ਹਾਂ ਕੰਮ ਕਰਨ ਦੇ ਬਾਵਜੂਦ ਨਵੇਂ ਕਲਾਕਾਰਾਂ ਨੂੰ ਨਾਲ ਲੈ ਕੇ ਚੱਲਦਾ ਹੈ ਜੋ ਕਿ ਵਿਵੇਕ ਹਾਸ਼ਿਰ ਦੇ ਮਿੱਟੀ ਨਾਲ ਜੁੜੇ ਹੋਣ ਦਾ ਸਬੂਤ ਦਿੰਦਾ ਹੈ। ਵਿਵੇਕ ਹਾਸ਼ਿਰ ਨੇ ਥੋੜ੍ਹੇ ਸਮੇਂ ਵਿਚ ਕਾਫ਼ੀ ਟੈਲੀ ਫਿਲਮਾਂ ਦੇ ਨਾਲ ਨਾਲ ਕਈ ਗੀਤਾਂ ਚ ਕੰਮ ਕਰਨ ਦੇ ਨਾਲ ਤਿੰਨ ਫੀਚਰ ਫਿਲਮਾਂ ਅਤੇ ਦੇਸ਼ ਦੀਆਂ ਵੱਡੀਆਂ ਕੰਪਨੀਆਂ ਚ ਸ਼ਾਮਲ ਟਾਟਾ ਕੰਪਨੀ ਅਤੇ ਰਾਜਨੀਤਿਕ ਪਾਰਟੀ ਦੇ ਵਿਗਿਆਪਨ ਵੀ ਕੀਤੇ। ਜਿਨ੍ਹਾਂ ਚ ਕੀਤੇ ਗਏ ਕੰਮ ਨੂੰ ਕਾਫ਼ੀ ਸ਼ਲਾਘਾ ਮਿਲੀ। ਵਿਵੇਕ ਹਾਸ਼ਿਰ ਨੇ ਟੈਲੀ ਫਿਲਮਾਂ ਸਭ ਫੜੇ ਜਾਣਗੇ, ਦਾ ਡਾਰਕ , ਅਧੁਰੇ ਸੁਪਨੇ, ਦਿਲ ਦੀ ਗੱਲ, ਅਹਿਸਾਸ, ਪੁੱਤ ਮਿੱਠੜੇ ਮੇਵੇ, ਮੁਲਾਕਾਤ ਏ ਇਸ਼ਕ, ਸ਼ਿਵ ਕਥਾ, ਮਮਤਾ, ਸਮੋਸੋਲੋਜੀ ਵਿਚ ਵਧੀਆ ਕੰਮ ਕੀਤਾ। ਇਸ ਤੋਂ ਇਲਾਵਾ ਦਲਦਲ, ਡੈਥ ਲੇਟਰ ਅਤੇ ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਜੀ ਫਿਚਰ ਫਿਲਮਾਂ ਅਤੇ ਗੀਤ ਦਿਲ(ਹਿੰਦੀ), ਖਿਆਲ ਤੇਰਾ, ਕੇਅਰ, ਬਾਪੂ, ਗਾਇਕ ਗੁਰਬਖਸ਼ ਸ਼ੌਂਕੀ ਦਾ ਗੀਤ ਯਾਦ ਰੱਖੀਂ, ਗਾਇਕ ਫਿਰੋਜ਼ ਖਾਨ ਦੇ ਗੀਤ ਪੰਜ ਵੇਲੇ ਨਮਾਜ਼, ਗੁੱਡ ਲੱਕ, ਜੋੜੀ, ਗਾਇਕ ਸ਼ਿਵ ਕੁਮਾਰ ਦੇ ਗੀਤ ਨੱਚਦੇ, ਡਾਂਸ ਫਲੋਰ, ਮੰਗਾਂ,ਯਾਦਾਂ ਤੇਰੀਆਂ, ਪ੍ਰਦੇਸ਼, ਮਾਂ, ਲਵ ਯੂ ਮਾਮਾ,ਦਿੱਲੀ ਤੋਂ ਕਨੇਡਾ , ਬਾਰਡਰ,ਆਜਾ ਵੇ ਪੁੱਤਰਾ ਆਜਾ,ਲਾਡੀ ਦੀ ਗੱਡੀ, ਰੈਡ ਵਾਈਨ, ਨਸ਼ਿਆਂ ਚ ਕਰੀ ਤਬਾਹ ਸਮੇਤ ਸੈਂਕੜੇ ਗੀਤਾਂ ਚ ਆਪਣੀ ਕਲਾ ਦੇ ਜੋਹਰ ਵਿਖਾਏ। ਆਉਣ ਵਾਲੇ ਸਮੇਂ ਵਿੱਚ ਵੀ ਹੋਰਨਾਂ ਕਈ ਵੱਡੀਆਂ ਫਿਲਮਾਂ ਅਤੇ ਗੀਤਾਂ ਵਿਚ ਕੰਮ ਕਰਨ ਜਾ ਰਹੇ ਹਨ। ਵਿਵੇਕ ਹਾਸ਼ਿਰ ਨੇ ਆਉਣ ਵਾਲੇ ਸਮੇਂ ’ਚ ਇਸ ਲਾਈਨ ’ਚ ਆਉਣ ਵਾਲੇ ਸਾਥੀਆਂ ਨੂੰ ਇਕ ਮੈਸੇਜ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਇਸ ਫੀਲਡ ’ਚ ਨਾਂ ਚਮਕਾਉਣਾਂ ਚਾਹੁੰਦੇ ਹੋ ਤਾਂ ਪਹਿਲਾਂ ਤਾਂ ਆਪ ’ਚ ਸਿੱਖਣ ਦੀ ਚਾਹਨਾਂ ਤੇ ਇੱਛਾ ਜਰੂਰ ਹੋਣੀ ਚਾਹੀਦੀ ਹੈ ਅਤੇ ਉਹ ਸਦਾ ਹੀ ਬਣੀ ਰਹਿਣੀ ਚਾਹੀਦੀ ਹੈ। ਇਸ ਫੀਲਡ ਦਾ ਕੋਈ ਸ਼ਾਰਟਕੱਟ ਰਸਤਾ ਨਹੀਂ ਹੈ ਇਸ ਲਈ ਮਿਹਨਤ ਤੇ ਇਮਾਨਦਾਰੀ ਨਾਲ ਇਸ ਫੀਲਡ ਨੂੰ ਪਿਆਰ ਕਰੋ , ਆਪਣੇ ਆਪ ’ਤੇ ਵਿਸ਼ਵਾਸ਼ ਰਖੋ ਤੇ ਅੱਗੇ ਵੱਧੋ ਕਾਮਯਾਬੀ ਤੁਹਾਡੇ ਕਦਮ ਆਪਣੇ ਆਪ ਚੁੰਮੇਗੀ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਪਿੰਡ ਚਿੱਪੜਾ
ਗੜ੍ਹਦੀਵਾਲਾ