Uncategorized

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਵਿਖੇ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾਇਆ ਗਿਆ।

ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਵਿਖੇ ਜੁਗੋ -ਜੁਗੋ ਅਟੱਲ  ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਕੂਲ ਮੈਨੇਜਮੈਂਟ   , ਡਾਇਰੈਕਟਰ   ,ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਬੜੀ ਸ਼ਰਧਾ ਭਾਵਨਾ  ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਇਸ ਸਮਾਗਮ  ਦੀ ਸ਼ੁਰੂਆਤ ਕੀਤੀ। ਬੱਚਿਆਂ ਦੁਆਰਾ ਰਸ ਭਿੰਨੀ ਆਵਾਜ਼ ਵਿੱਚ “ਅੰਮ੍ਰਿਤ ਬਾਣੀ ਹਰਿ -2 ਤੇਰੀ “, “ਧੁਰ  ਕੀ ਬਾਣੀ ਆਈ “,”ਸਭ ਸਿਖਨ ਕੋ ਹੁਕਮ ਹੈ ” ਅਤੇ  “ਕਰਿ ਕਿਰਪਾ ਪ੍ਰਭ ਅਪਣੀ ” ਸ਼ਬਦ ਗਾਇਨ ਕੀਤੇ ਗਏ , ਕਵਿਤਾਵਾਂ ਪੜ੍ਹੀਆਂ ਗਈਆਂ ਅਤੇ ਲੈਕਚਰ ਦਿੱਤੇ ਗਏ।  ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਬਾਰੇ ਦਸਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸਿੱਖਾਂ ਦਾ ਪਵਿੱਤਰ ਧਾਰਮਿਕ  ਗ੍ਰੰਥ ਹੈ ਜਿਸ ਵਿਚ ਸ਼ਾਮਲ ਛੇ ਗੁਰੂ ਸਾਹਿਬਾਨ ,15 ਭਗਤਾਂ ,11 ਭੱਟਾਂ ਅਤੇ 3 ਸਿਖਾਂ ਦੀ ਬਾਣੀ ਦਰਜ ਹੈ ਜੋ ਕਿ ਸਾਨੂੰ ਜਿੰਦਗੀ ਦੇ ਸੱਚ ਦੇ ਨਾਲ ਜੋੜਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਤਿਹਾਸ ,ਧਰਮ ,ਸਮਾਜ ਅਤੇ ਵਿਗਿਆਨ ਨਾਲ ਵੀ ਜੋੜਦੇ ਹੋਏ ਇਕ ਅਟੱਲ ਸੱਚਾਈ ਨੂੰ ਬਿਆਨ ਕਰਦੇ  ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਬਾਣੀ ਦਾ ਸਤਿਕਾਰ ਕਰੀਏ ,ਪੜ੍ਹੀਏ ਅਤੇ ਦੂਸਰਿਆਂ ਨੂੰ ਵੀ ਬਾਣੀ ਨਾਲ ਜੋੜੀਏ।

 ਅਖੀਰ ਵਿੱਚ ਬੱਚਿਆਂ ਨੇ ਸ਼੍ਰੀ ਆਨੰਦ ਸਾਹਿਬ  ਦੀਆਂ ਛੇ ਪੌੜੀਆਂ ਦਾ ਪਾਠ ਕੀਤਾ। ਸਮਾਪਤੀ ਦੀ ਅਰਦਾਸ ਕਰਕੇ ਅਤੇ ਹੁਕਮਨਾਮਾ ਲੈਕੇ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।

 ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮੀਤਾਲ ਕੌਰ ਜੀ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਮਨੁੱਖੀ ਅਤੇ ਨੈਤਿਕ ਕਦਰਾਂ -ਕੀਮਤਾਂ ਨੂੰ ਜੀਵਨ ਵਿੱਚ ਢਾਲਣ ਲਈ ਕਿਹਾ।

ਜਥੇਦਾਰ ਅਮਰਜੀਤ ਸਿੰਘ ਕਿਸ਼ਨਪੁਰਾ ,ਮੀਤ ਪ੍ਰਧਾਨ ਪਛੜIਆਂ ਜਾਤੀਆਂ  ਸੈੱਲ ਸ਼੍ਰੋਮਣੀ ਅਕਾਲੀ ਦਲ ਜੋ ਉਚੇਚੇ  qOr ਤੇ ਬੱਚਿਆਂ ਦੀ ਹੌਂਸਲਾ ਅਫਜਾਈ  ਲਈ ਅੱਜ ਦੇ ਸਮਾਗਮ ਵਿੱਚ ਹਾਜ਼ਰ ਹੋਏ ਸਨ। ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ  ਜੀ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਨੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਸਮੂਹ ਬੱਚਿਆਂ ਅਤੇ ਸਟਾਫ ਨੂੰ ਵਧਾਈ ਦਿਤੀ ਉਥੇ ਨਾਲ ਹੀ ਸਕੂਲ ਵਲੋਂ ਗੁਰੂ ਪਾਤਸ਼ਾਹਾਂ ਦੇ ਦਿਹਾੜੇ ਮਨਾਉਂਦਿਆਂ ਮਿਆਰੀ ਵਿੱਦਿਆ ਦੇ ਨਾਲ ਅਪਣੇ ਮਾਨਮਤੇ ਵਿਰਸੇ ਨੂੰ ਜਾਗਰੂਕ ਰੱਖਣ ਦੇ ਯਤਨਾਂ ਦੀ ਭਰਪੂਰ ਸਰਾਹਣਾ ਕੀਤੀ।

Leave a Reply

Your email address will not be published. Required fields are marked *