ਹਿੰਡਨਬਰਗ ਨੇ ਹਾਲੀਆ ਦੋਸ਼ਾਂ ’ਤੇ ਸੇਬੀ ਪ੍ਰਮੁੱਖ ਦੀ ਚੁੱਪੀ ’ਤੇ ਸਵਾਲ ਚੁੱਕੇ
ਕੰਪਨੀ ’ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ (ADANI GROUP) ਦੇ ਖ਼ਿਲਾਫ਼ ਧੀਮੀ ਜਾਂਚ ਦੇ ਪਿਛੇ ਮਾਰਕੀਟ ਰੈਗੂਲੇਟਰੀ ਦੀ ਚੈਅਰਪਰਸਨ ਬੁੱਚ ਦੇ ਪਿਛਲੇ ਨਿਵੇਸ਼ ਅਤੇ ਸੌਦੇ ਹੋ ਸਕਦੇ ਹਨ। ਹਾਲਾਂਕਿ ਬੁੱਚ ਅਤੇ ਅਡਾਨੀ ਸਮੂਹ(ADANI GROUP) ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਹਿੰਡਨਬਰਗ(Hindenburg Research) ਨੇ ‘ਐਕਸ’ ’ਤੇ ਲਿਖਿਆ, “ਨਵੇਂ ਇਲਜ਼ਾਮ ਸਾਹਮਣੇ ਆਏ ਹਨ ਕਿ ਪ੍ਰਾਈਵੇਟ ਸਲਾਹਕਾਰ ਕੰਪਨੀ, ਜਿਸਦੀ 99 ਪ੍ਰਤੀਸ਼ਤ ਮਾਲਕੀ ਸੇਬੀ ਮੁਖੀ ਮਾਧਬੀ ਬੁਚ(Madhabi Buch) ਦੀ ਹੈ, ਨੇ ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੇਬੀ(SEBI) ਵੱਲੋਂ ਨਿਯੰਤ੍ਰਿਤ ਕਈ ਸੂਚੀਬੱਧ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕੀਤਾ। ਇਨ੍ਹਾਂ ਕੰਪਨੀਆਂ ‘ਚ ਮਹਿੰਦਰਾ ਐਂਡ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ, ਡਾ. ਰੈੱਡੀਜ਼ ਅਤੇ ਪਿਡਲਾਈਟ ਸ਼ਾਮਲ ਹਨ।
ਹਿੰਡਨਬਰਗ(Hindenburg Research) ਨੇ ਕਿਹਾ ਕਿ ਦੋਸ਼ ‘ਬੁੱਚ ਦੀ ਭਾਰਤੀ ਸਲਾਹਕਾਰ ਇਕਾਈ ’ਤੇ ਲਾਗੂ ਹੁੰਦਾ ਹੈ, ਜਦੋਂ ਕਿ ਬੁੱਚ ਦੀ ਸਿੰਗਾਪੁਰ ਸਥਿਤ ਇਕਾਈ ਬਾਰੇ ਅਜੇ ਤੱਕ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਬੁੱਚ ਨੇ ਸਾਰੇ ਉੱਭਰਦੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਚੁੱਪ ਬਣਾਈ ਰੱਖੀ ਹੈ। -ਪੀਟੀਆਈ