ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਕਬੱਡੀ ਦੀਆ 12 ਟੀਮਾਂ U-14,U-17 ,U-19 ਦੀਆਂ ਟੀਮਾਂ ਨੇ ਭਾਗ ਲਿਆ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ C.B.S.E Cluster XVIII Kabaddi(Girls) ਦੇ ਮੈਚ ਜੋ 11 ਸਿਤੰਬਰ ਨੂੰ ਸ਼ੁਰੂ ਹੋਏ ਸਨ ਉਸ ਵਿੱਚ ਵੱਖ -ਵੱਖ ਕਬੱਡੀ ਦੀਆ 12 ਟੀਮਾਂ U-14,U-17 ,U-19 ਦੀਆਂ ਟੀਮਾਂ ਨੇ ਭਾਗ ਲਿਆ । ਸਮਾਪਤੀ ਸਮਾਰੋਹ ਤੇ ਸ: ਪ੍ਰਿਤਪਾਲ ਸਿੰਘ ਜੀ ਚਾਵਲਾ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ, ਹਾਜ਼ਰ ਹੋਏ। ਸਕੂਲ ਦੇ ਸਮਾਗਮ ਤੇ ਉਹਨਾਂ ਦਾ ਸਮੂਹ Trustees,ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਨਿੱਘਾ ਸਵਾਗਤ ਕੀਤਾ। ਸ: ਪ੍ਰਿਤਪਾਲ ਸਿੰਘ ਜੀ ਚਾਵਲਾ ਨੇ U-14 ਜੇਤੂ ਟੀਮਾਂ 2nd ਰਨਰ ਅਪ ਮਾਤਾ ਗੁਜਰੀ ਕਾਨਵੈਂਟ ਸਕੂਲ ਤਰਨਤਾਰਨ ,ਰਨਰ ਅਪ ਟੀਮ ਡਿਪਸ ਮਹਿਤਾ ਚੌਂਕ ਅੰਮ੍ਰਿਤਸਰ ,ਜੇਤੂ ਟੀਮ ਸੰਤ ਕਬੀਰ ਗੁਰੂਕੁਲ ਬਾਗੇ ਕੇ ਜਲਾਲਾਬਾਦ ।
U-17 2nd ਰਨਰ ਅਪ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ, ਰਨਰ ਅਪ ਸ਼ਿਵ ਚੰਦ ਪਬਲਿਕ ਹਾਈ ਸਕੂਲ ਨਵਾਂਸ਼ਹਿਰ, ਜੇਤੂ ਟੀਮ ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ ਗੁਰਦਾਸਪੁਰ ।
U-19 2nd ਰਨਰ ਆਪ ਸੈਂਟ ਸੋਲਜ਼ਰ ਇਲ਼ਾਇਟ ਕਾਨਵੈਂਟ ਸਕੂਲ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਲੁਧਿਆਣਾ, ਰਨਰ ਅਪ ਡਿਪਸ ਸਕੂਲ ਨੂਰਮਹਿਲ, ਜੇਤੂ ਟੀਮ ਡੀ.ਆਰ. ਵੀ . ਡੀ. ਏ. ਵੀ ਸੈਂਟ ਪਬਲਿਕ ਸਕੂਲ ਫਿਲੌਰ।
Kabaddi Match ਦੀਆਂ ਜੇਤੂ ਟੀਮਾਂ_ ਨੂੰ Trophies ਅਤੇ C.B.S.E ਦੇ Gold,Silver ਅਤੇ Bronze medals ਦੇ ਕੇ ਸਨਮਾਨਿਤ ਕੀਤਾ ਗਿਆ । ਸ: ਪ੍ਰਿਤਪਾਲ ਸਿੰਘ ਜੀ ਚਾਵਲਾ ਨੇ ਇਸ ਮੌਕੇ ਤੇ ਸਕੂਲ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅੱਗੋਂ ਵੀ ਖੇਡ ਦੇ ਖੇਤਰ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ -ਵੱਖ ਖੇਤਰ ਦੀਆਂ ਖੇਡਾਂ ਦੇ ਪ੍ਰਤੀਯੋਗਿਤਾ/ਮੁਕਾਬਲੇ ਕਰਵਾਉਣ ਲਈ ਆਖਿਆ।
ਇਸ ਮੌਕੇ ਤੇ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ,ਸਮੂਹ ਟਰੱਸਟੀ ਸ:ਜਸਵਿੰਦਰ ਸਿੰਘ ਸਰੋਆ, ਸ:ਜਸਵਿੰਦਰ ਸਿੰਘ ਧੋਗੜੀ, ਸ: ਰਾਜਬੀਰ ਸਿੰਘ ਚੀਮਾ , ਸ: ਹਰਸ਼ਰਨ ਸਿੰਘ ਚੀਮਾ , ਸ: ਜਸਵਿੰਦਰ ਸਿੰਘ ਵਰਿਆ ਨਾ, ਸ: ਰਾਜਵੀਰ ਸਿੰਘ ਬਾਜਵਾ ਅਤੇ ਇਲਾਕੇ ਦੇ ਪਤਵੰਤੇ ਸੱਜਣ ਅਮਰਜੀਤ ਕਿਸ਼ਨਪੁਰਾ , ਕੁਲਵਿੰਦਰ ਸਿੰਘ ਚੀਮਾ ,ਮਨਜੀਤ ਸਿੰਘ ਟਰਾਂਸਪੋਟਰ, ਜਸਬੀਰ ਸਿੰਘ ਦਕੋਹਾ ,ਦਲਵਿੰਦਰ ਸਿੰਘ ਬੜਿੰਗ , ਡਾਇਰੈਕਟਰ ਮੈਡਮ ਨਿਸ਼ਾ ਮੜ੍ਹੀਆਂ, ਪ੍ਰਿੰਸੀਪਲ ਅਮਿਤਾਲ ਕੌਰ ,ਸਕੂਲ ਦਾ ਸਮੂਹ ਸਟਾਫ ,ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ।
ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ ਨੇ ਸ: ਪ੍ਰਿਤਪਾਲ ਸਿੰਘ ਜੀ ਚਾਵਲਾ ਦਾ ਇਸ ਸਮਾਗਮ ਵਿੱਚ ਆਪਣੇ ਰੁਝੇਵਿਆਂ ਵਿੱਚੋਂ ਸਮਾ ਕੱਢਕੇ ਹਾਜ਼ਰੀ ਭਰਦੇ ਹੋਏ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ।